Home Agriculture ਝੋਨੇ ਦੀ ਬੋਗਸ ਬਿਲਿੰਗ  ਕਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼, 69  ਟਰੱਕ ਫੜੇ...

ਝੋਨੇ ਦੀ ਬੋਗਸ ਬਿਲਿੰਗ  ਕਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼, 69  ਟਰੱਕ ਫੜੇ ਗਏ

Punjab Food and civil supplies minister BB Ashu
ਚੰਡੀਗੜ੍ਹ,19 ਅਕਤੂਬਰ: ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੋਗਸ ਬਿਲਿੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ । ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕੀਤਾ।
ਸ੍ਰੀ ਆਸ਼ੂ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾਵਾਂ ਮਿਲੀਆਂ ਸਨ ਕਿ ਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਵਿਸ਼ੇਸ਼ ਤੌਰ ਤੇ ਉਤਰ ਪ੍ਰਦੇਸ਼ ਤੋਂ ਸਸਤਾ ਭਾਅ ‘ਤੇ ਝੋਨਾ ਖਰੀਦ ਕੇ  ਵੇਚਣ ਲਈ  ਟਰੱਕ ਰਾਹੀਂ ਝੋਨਾ ਲਿਆਂਦਾ ਜਾ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ, ਪੰਜਾਬ ਰਾਜ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ।ਇਸ ਛਾਪੇਮਾਰੀ ਵਿਚ 69 ਟਰੱਕ ਫੜੇ ਗਏ।
ਸ੍ਰੀ ਆਸ਼ੂ ਨੇ ਕਿਹਾ ਕਿ ਬੋਗਸ ਬਿਲਿੰਗ  ਕਰਨ ਵਾਲਿਆਂ ਵਿਰੁੱਧ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਵਿਚ ਕਿਸੇ ਨੂੰ ਵੀ ਬੋਗਸ ਬਿਲਿੰਗ ਨਹੀਂ ਕਰਨ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਵੀ 12 ਮਿੱਲਾਂ ‘ਤੇ ਛਾਪੇਮਾਰੀ ਕੀਤੀ ਗਈ ਸੀ ਅਤੇ  ਬੋਗਸ ਬਿਲਿੰਗ ਦੇ ਮੱਦੇਨਜ਼ਰ ਮਾਮਲੇ ਦਰਜ ਕੀਤੇ ਗਏ ਸਨ।

ਖੁਰਾਕ ਮੰਤਰੀ ਨੇ  ਦੱਸਿਆ ਕਿ ਇਸ ਕਾਰਵਾਈ ਦੋਰਾਨ ਪਟਿਆਲਾ ਦੇ ਸ਼ੰਭੂ ਬਾਰਡਰ ਅਤੇ ਰਾਮਨਗਰ  ਤੋਂ 43 ਟਰੱਕ, ਬਲਬੇੜਾ ਤੋਂ 1 ਟਰੱਕ ਫੜੇ ਗਏ ਜਿਸ ਤੇ 24 ਟਰੱਕਾਂ ਵਾਲਿਆਂ ਵਿਰੁੱਧ ਐਫ.ਆਈ.ਆਰ ਦਰਜ ਕਰ ਦਿੱਤੀ ਗਈ ਜਦਕਿ ਬਾਕੀਆਂ ਬਣਦੀ ਕਾਰਵਾਈ ਅਮਲ ਅਧੀਨ ਹੈ। ਬਠਿੰਡਾ ਦੇ ਡੂਮਵਾਲੀ ਬੈਰੀਅਰ ਤੋਂ 13 ਟਰੱਕ ਫੜੇ ਗਏ  ਜਿਸ ਤੇ 13 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਮੋਗਾ ਦੇ ਐਮ.ਐਲ.ਇੰਟਰਪ੍ਰਾਈਜਿਜ ਖ਼ਿਲਾਫ਼ 1 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਮਾਛੀਵਾੜਾ ਵਿਚ 7 ਆੜ੍ਹਤੀਆਂ ਵਿਰੁੱਧ ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਸੰਗਰੂਰ ਦੇ ਛਾਜਲੀ ਵਿਚ 1ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਤਰਨਤਾਰਨ ਦੇ ਹਰੀਕੇ ਵਿੱਚ 2 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਫ਼ਤਹਿਗੜ੍ਹ ਸਾਹਿਬ ਵਿੱਚ 4 ਐਫ. ਆਈ.ਆਰ.ਦਰਜ ਕੀਤੀਆਂ ਗਈ ਹਨ। ਸ਼੍ਰੀ ਮੁਕਤਸਰ ਸਾਹਿਬ ਵਿੱਚ ਵਿਚ 2 ਅਤੇ ਫਾਜ਼ਿਲਕਾ ਵਿਚ 1 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ ਅਤੇ  ਡੀ.ਐਮ.ਉ.ਕਾਰਵਾਈ ਵੀ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments