ਚੰਡੀਗੜ੍ਹ, September 2, 2022
ਪੰਜਾਬ ਦੀ ਸਭ ਤੋੰ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਪੱਧਰ ‘ਤੇ ਬਦਲਾਅ ਹੋਣ ਜਾ ਰਹੇ ਹਨ, ਜਿਸਦਾ ਐਲਾਨ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
ਇਹਨਾੰ ਵਿਚੋੰ ਸਭ ਤੋੰ ਅਹਿਮ ਹੈ ਕਿ ਪਾਰਟੀ ਦਾ ਪ੍ਰਧਾਨ ਮਹਿਜ਼ ਹੁਣ 10 ਸਾਲਾੰ ਤੱਕ ਹੀ ਅਹੁਦੇ ‘ਤੇ ਰਹੇਗਾ, ਉਸ ਤੋੰ ਬਾਅਦ ਅਗਲੇ 5 ਸਾਲਾੰ ਲਈ ਉਸ ਨੁੂੰ ਬਰੇਕ ਲੈਣੀ ਪਏਗੀ। ਇਸ ਤੋੰ ਇਲਾਵਾ ‘One family-One ticket’ ਵਰਗਾ ਅਹਿਮ ਫ਼ੈਸਲਾ ਵੀ ਲਿਆ ਗਿਆ ਹੈ।
ਇਥੇ ਪੜ੍ਹੋ ਅਕਾਲੀ ਦਲ ਵੱਲੋੰ ਲਏ ਗਏ 13 ਅਹਿਮ ਫ਼ੈਸਲਿਆੰ ਦੀ ਫੇਹਰਿਸਤ:-
- ਅਕਾਲੀ ਦਲ ‘ਚ ਹੁਣ ਪਾਰਟੀ ਪ੍ਰਧਾਨ ਸਿਰਫ਼ 2 terms(10 ਸਾਲ) ਤੱਕ ਹੀ ਲਗਾਤਾਰ ਪ੍ਰਧਾਨ ਰਹਿ ਸਕਦਾ ਹੈ। ਤੀਜੇ term ਯਾਨੀ 5 ਸਾਲਾੰ ਲਈ ਉਸ ਨੂੰ ਬਰੇਕ ਲੈਣੀ ਪਏਗੀ।
- ਚੋਣਾੰ ਵਿੱਚ ਇੱਕ ਪਰਿਵਾਰ ਤੋੰ ਸਿਰਫ਼ ਇੱਕ ਮੈੰਬਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਯਾਨੀ ‘One family-One ticket’ ਫਾਰਮੂਲਾ ਲਾਗੂ ਹੋਵੇਗਾ।
- ਪਾਰਟੀ ਦਾ ਜ਼ਿਲ੍ਗਾ ਜਥੇਦਾਰ(ਜ਼ਿਲ੍ਹਾ ਪ੍ਰਧਾਨ) ਚੋਣ ਨਹੀੰ ਲੜੇਗਾ। ਅਕਸਰ ਅਜਿਹਾ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਧਾਨ ਦੇ ਚੋਣ ਲੜਨ ਤੋੰ ਬਾਅਦ ਜੇਕਰ ਉਹ ਜਿੱਤ ਜਾੰਦਾ ਹੈ, ਤਾੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਖਾਲੀ ਹੋ ਜਾੰਦਾ ਹੈ। ਪਰ ਹੁਣ ਜੇਕਰ ਚੋਣ ਲੜਨੀ ਹੈ, ਤਾੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਛੱਡਣਾ ਪਏਗਾ।
- 117 ਸੀਟਾੰ ‘ਚੋੰ 50 ਫ਼ੀਸਦ ਸੀਟਾੰ 50 ਸਾਲ ਤੋੰ ਹੇਠਲੀ ਉਮਰ ਦੇ ਨੌਜਵਾਨਾੰ ਨੂੰ ਦਿੱਤੀਆੰ ਜਾਣਗੀਆੰ। ਪਾਰਟੀ ਵਿੱਚ ਨਵੀੰ ਯੰਗ ਲੀਡਰਸ਼ਿਪ ਨੂੰ ਅੱਗੇ ਲਿਆੰਦਾ ਜਾਵੇਗਾ।
- ਅਕਾਲੀ ਦਲ ‘ਚ ਸੰਸਦੀ ਬੋਰਡ ਦਾ ਗਠਨ ਹੋਵੇਗਾ। ਚੋਣਾੰ ਦੇ ਵਕਤ ਇਹ ਬੋਰਡ ਫ਼ੈਸਲਾ ਕਰੇਗਾ ਕਿ ਕਿਸ ਹਲਕੇ ਤੋੰ ਕਿਹੜਾ ਉਮੀਦਵਾਰ ਬਿਹਤਰ ਹੈ।
- ਪਾਰਟੀ ਦੇ ਜ਼ਿਲ੍ਹਾ ਜਾੰ ਯੂਥ ਪ੍ਰਧਾਨ ਅਤੇ ਸਟੇਟ ਬਾਡੀ ਦੇ ਆਗੂ ਸਿਰਫ਼ ਪੂਰਨ ਸਿੱਖਾੰ ਨੂੰ ਬਣਾਇਆ ਜਾਵੇਗਾ। ਜੇਕਰ ਕੋਈ ਦੂਜੇ ਧਰਮ ਦਾ ਹੋਇਆ, ਤਾੰ ਉਹ ਆਪਣੇ ਧਰਮ ਨੂੰ ਮੰਨਣਗੇ।
- BC ਭਾਈਚਾਰੇ ਨੂੰ ਵੱਧ ਤਰਜੀਹ ਨਹੀੰ ਮਿਲਦੀ। ਇਸ ਲਈ BC ਭਾਈਚਾਰੇ ਨੂੰ ਪਾਰਟੀ ਅਤੇ ਲੀਡਰਸ਼ਿਪ ਵਿੱਚ ਅੱਗੇ ਲਿਆੰਦਾ ਜਾਵੇਗਾ।
- ਪਾਰਟੀ ‘ਚ ਵੱਡੇ ਫ਼ੈਸਲੇ ਲੈਣ ਵਾਲੀ ਕੋਰ ਕਮੇਟੀ ‘ਚ ਯੰਗ ਅਤੇ ਮਹਿਲਾ ਆਗੂਆੰ ਨੂੰ ਮੈੰਬਰ ਬਣਾਇਆ ਜਾਵੇਗਾ।
- ਯੂਥ ਅਕਾਲੀ ਦਲ ਦੀ ਇੱਕ Fixed age limit ਹੋਵੇਗੀ। ਹੁਣ 35 ਸਾਲ ਤੋੰ ਘੱਟ ਉਮਰ ਵਾਲਾ ਆਗੂ ਹੀ ਯੂਥ ਅਕਾਲੀ ਦਲ ਦਾ ਮੈੰਬਰ ਹੋਵੇਗਾ।
- ਸਟੂਡੈੰਟ ਆਰਗੇਨਾਈਜ਼ੇਸ਼ਨ ਆਫ ਇੰਡੀਆ(SOI) ਅਤੇ ਆਲ ਇੰਡੀਆ ਸਿੱਖ ਸਟੂਡੈੰਟ ਫੈਡਰੇਸ਼ਨ(AISSF) ਵਿੱਚ ਹੁਣ 30 ਸਾਲ ਤੋੰ ਵੱਧ ਉਮਰ ਦੇ ਨੌਜਵਾਨ ਨਹੀੰ ਲਏ ਜਾਣਗੇ।
- ਬੋਰਡਾੰ/ਕਾਰਪੋਰੇਸ਼ਨਾੰ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਹੋਰ ਮੁੱਖ ਦਫ਼ਤਰਾੰ ‘ਚ ਚੇਅਰਮੈਨੀਆੰ ਸਿਰਫ਼ ਪਾਰਟੀ ਵਰਕਰਾੰ ਨੂੰ ਦਿੱਤੀਆੰ ਜਾਣਗੀਆੰ। ਸਾੰਸਦਾੰ ਅਤੇ ਵਿਧਾਇਕਾੰ ਦੇ ਪਰਿਵਾਰਕ ਮੈੰਬਰਾੰ ਨੂੰ ਇਹਨਾੰ ਅਹੁਦਿਆੰ ‘ਤੇ ਨਹੀੰ ਲਾਇਆ ਜਾਵੇਗਾ।
- ਪਾਰਟੀ ਦਾ ਜਥੇਬੰਧਕ ਢਾੰਚਾ ਖੜ੍ਹਾ ਕਰਨ ਲਈ 117 ਆਬਜ਼ਰਵਰ ਲਗਾਏ ਜਾਣਗੇ। ਇੱਕ ਵਿਧਾਨ ਸਭਾ ਸੀਟ ‘ਤੇ ਇੱਕ ਆਬਜ਼ਰਵਰ ਹੋਵੇਗਾ। ਬੂਥ ਕਮੇਟੀ ਤੋੰ ਇਸਦੀ ਸ਼ੁਰੂਆਤ ਹੋਵੇਗੀ। 30 ਨਵੰਬਰ ਤੱਕ ਬੂਥ ਪੱਧਰ ‘ਤੇ ਸਾਰੀਆੰ ਨਿਯੁਕਤੀਆੰ ਕਰ ਦਿੱਤੀਆੰ ਜਾਣਗੀਆੰ।
- ਅਕਾਲੀ ਦਲ ‘ਚ ਇੱਕ ਐਡਵਾਇਜ਼ਰੀ ਬੋਰ਼ਡ ਬਣੇਗਾ, ਜਿਸ ਵਿੱਚ ਰਾਈਟਰ, ਸਕੋਲਰ ਤੇ ਪੰਥਕ ਸ਼ਖਸੀਅਤਾੰ ਸ਼ਾਮਲ ਹੋਣਗੀਆੰ। ਇਹ ਸਿੱਧੇ ਪਾਰਟੀ ਪ੍ਰਧਾਨ ਨੂੰ ਸਲਾਹ ਦੇਣਗੀਆੰ।
ਪਾਰਟੀ ਕਿਸੇ ਦੀ ਨਿੱਜੀ ਜਾਗੀਰ ਨਹੀੰ- ਸੁਖਬੀਰ
ਅਕਾਲੀ ਦਲ ਦੇ ਇਹਨਾੰ ਵੱਡੇ ਫ਼ੈਸਲਿਆੰ ਦਾ ਐਲਾਨ ਕਰਦਿਆੰ ਸੁਖਬੀਰ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ, “ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀੰ ਹੈ। ਵਾਰ-ਵਾਰ ਬਾਦਲ ਪਰਿਵਾਰ ਦਾ ਨਾੰਅ ਆਉੰਦਾ ਹੈ। ਇਹ ਪੰਜਾਬ ਦੀ ਪ੍ਰਾਪਰਟੀ ਹੈ। 101 ਸਾਲ ਪਹਿਲਾੰ ਪੰਥ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਬਣਾਇਆ ਗਿਆ ਸੀ। ਅਕਾਲੀ ਦਲ ਪੰਜਾਬ ਦਾ ਹੈ।”
ਨਿਘਾਰ ਵੱਲ ਜਾਣ ਤੋੰ ਰੋਕਣਗੇ ਇਹ ਫ਼ੈਸਲੇ..?
ਦਰਅਸਲ, ਲਗਾਤਾਰ 2 ਵਿਧਾਨ ਸਭਾ ਚੋਣਾੰ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨ ਤੋੰ ਬਾਅਦ ਅਕਾਲੀ ਦਲ ਵਿੱਚ ਬਗਾਵਤ ਨੇ ਜ਼ੋਰ ਫੜ ਲਿਆ ਸੀ। ਬਾਗੀ ਲੀਡਰ ਸਿੱਧੇ ਜਾੰ ਅਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ‘ਤੇ ਸਵਾਲ ਖੜ੍ਹੇ ਕਰ ਰਹੇ ਸਨ। ਮਾਹਿਰਾੰ ਦਾ ਮੰਨਣਾ ਹੈ ਕਿ ਪਾਰਟੀ ਅੰਦਰ ਸਾਰੇ ਫ਼ੈਸਲੇ ਸੁਖਬੀਰ ਬਾਦਲ ਹੀ ਲੈੰਦੇ ਹਨ ਅਤੇ ਇਹ ਇੱਕ ਹੀ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਨਾਲ ਹੀ 2 ਵਾਰ ਕਰਾਰੀ ਹਾਰ ਤੋੰ ਬਾਅਦ ਪਾਰਟੀ ਦਾ ਨਿਘਾਰ ਵੱਲ ਜਾਣਾ ਤੈਅ ਹੈ। ਅਜਿਹੇ ਵਿੱਚ ਵੱਡਾ ਸਵਾਲ ਹੈ ਕਿ ਅਜਿਹੇ ਇਤਿਹਾਸਕ ਅਤੇ ਵੱਡੇ ਫ਼ੈਸਲਿਆੰ ਨਾਲ ਕੀ ਸੁਖਬੀਰ ਬਾਦਲ ਪਾਰਟੀ ਦਾ ਨਿਘਾਰ ਰੋਕ ਪਾਉਣਗੇ..?