ਚੰਡੀਗੜ੍ਹ, August 31, 2022
ਪੰਜਾਬ ਦੀ ‘ਆਪ’ ਸਰਕਾਰ ਨੇ 14 ਨਵੇੰ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ। ਸਰਕਾਰ ਨੇ ਪਾਰਟੀ ਦੇ ਕਈ ਅਹਿਮ ਲੀਡਰਾੰ ਨੂੰ ਬੋਰਡਾੰ-ਕਾਰਪੋਰੇਸ਼ਨਾੰ ਦੀ ਚੇਅਰਮੈਨੀ ਸੌੰਪੀ ਹੈ। ਇਹਨਾੰ ਵਿੱਚ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਸੌੰਪੀ ਗਈ ਹੈ।
ਅਨਿਲ ਠਾਕੁਰ ਟ੍ਰੇਡਰਸ ਬੋਰਡ ਦੇ ਚੇਅਰਮੈਨ ਹੋਣਗੇ। ਇੰਦਰਜੀਤ ਮਾਨ ਨੂੰ ਪੰਜਾਬ ਖਾਦੀ ਐੰਡ ਵਿਲੇਜ ਇੰਡਸਟਰੀ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੈ।
ਇਸ ਤੋੰ ਇਲਾਵਾ ਡਾ. ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਐੰਡ ਸੀਵਰੇਜ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੈ। ਨਰਿੰਦਰ ਸ਼ੇਰਗਿੱਲ ਮਿਲਕਫੈਡ, ਰਣਜੀਤ ਚੀਮਾ ਪੰਜਾਬ ਵਾਟਰ ਰਿਸੋਰਸੇਜ ਮੈਨੇਜਮੈੰਟ ਕਾਰਪੋਰੇਸ਼ਨ, ਅਸ਼ੋਕ ਕੁਮਾਰ ਸਿੰਗਲਾ ਪੰਜਾਬ ਗਊ ਸੇਵਾ ਸਮਿਤੀ ਕਮਿਸ਼ਨ ਅਤੇ ਵਿਭੂਤੀ ਸ਼ਰਮਾ ਪੰਜਾਬ ਟੂਰਿਜ਼ਮ ਡੈਵਲਪਰਮੈੰਟ ਕਾਰਪੋਰੇਸ਼ਨ ਦੇ ਚੇਅਰਮੈਨ ਹੋਣਗੇ।
ਗੁਰਦੇਵ ਸਿੰਘ ਨੂੰ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਮੋਹਿੰਦਰ ਸਿੱਧੂ ਨੂੰ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ, ਸੁਰੇਸ਼ ਗੋਇਲ ਨੂੰ ਪੰਜਾਬ ਸਟੇਟ ਕੋਆਪਰੇਟਿਵ ਐਗ੍ਰੀਕਲਚਲਰ ਡੈਵਲਪਮੈੰਟ ਬੈੰਕ, ਨਵਦੀਪ ਜੀਦਾ ਨੂੰ ਸ਼ੂਗਰਫੈਡ, ਬਲਬੀਰ ਸਿੰਘ ਪੰਨੂੰ ਨੂੰ ਪਨਸਪ ਅਤੇ ਰਾਕੇਸ਼ ਪੁਰੀ ਨੂੰ ਸਟੇਟ ਫਾਰੈਸਟ ਡੈਵਲਪਮੈੰਟ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ।
ਨਵੀਆੰ ਜ਼ਿੰਮੇਵਾਰੀਆੰ ਦੀ ਇਹ ਸੂਚੀ ਆਪਣੇ ਸੋਸ਼ਲ ਮੀਡੀਆ ਅਕਾਊੰਟ ‘ਤੇ ਨਸ਼ਰ ਕਰਦਿਆੰ ਸੀਐੱਮ ਭਗਵੰਤ ਮਾਨ ਨੇ ਲਿਖਿਆ, “ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਸਾਡੀ ਟੀਮ ਦਾ ਕੀਤਾ ਜਾ ਰਿਹਾ ਹੈ ਵਿਸਥਾਰ…ਮਿਲ ਰਹੀਆਂ ਹਨ ਨਵੀਆਂ ਜ਼ਿੰਮੇਵਾਰੀਆਂ …ਵੱਖ-ਵੱਖ ਵਿਭਾਗਾਂ ਦੇ ਨਵੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ …ਸਭ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ..”