ਚੰਡੀਗੜ੍ਹ, August 31,2022
ਬੇਅਦਬੀ ਅਤੇ ਉਸ ਨਾਲ ਜੁੜੇ ਹੋਰ ਮਾਮਲਿਆੰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆੰ ਮੁਸ਼ਕਿਲਾੰ ਵਧਦੀਆੰ ਨਜ਼ਰ ਆ ਰਹੀਆੰ ਹਨ। ਕੋਟਕਪੂਰਾ ਗੋਲੀ ਕਾੰਡ ਤੋੰ ਬਾਅਦ ਹੁਣ ਬਹਿਬਲ ਕਲਾੰ ਗੋਲੀ ਕਾੰਡ ‘ਚ ਵੀ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਗਿਆ। ਬਹਿਬਲ ਕਲਾੰ ਗੋਲੀ ਕਾੰਡ ਦੀ ਜਾੰਚ ਕਰ ਰਹੀ SIT ਨੇ ਸੁਖਬੀਰ ਨੂੰ ਤਲਬ ਕੀਤਾ ਹੈ।
IG ਨੌਨਿਹਾਲ ਸਿੰਘ ਵਾਲੀ SIT ਨੇ ਸੁਖਬੀਰ ਸਿੰਘ ਬਾਦਲ ਨੂੰ 6 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਕੋਟਕਪੂਰਾ ਦੀ ਹੀ ਤਰ੍ਹਾੰ ਬਹਿਬਲ ਕਲਾੰ ਵਿੱਚ ਵੀ ਬੇਅਦਬੀ ਤੋੰ ਬਾਅਦ ਪ੍ਰਦਰਸ਼ਨ ਕਰ ਰਹੇ ਸਿੱਖਾੰ ‘ਤੇ ਪੁਲਿਸ ਵੱਲੋੰ ਫਾਇਰਿੰਗ ਕੀਤੀ ਗਈ ਸੀ। ਉਸ ਦੌਰਾਨ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਮੰਤਰੀ ਵੀ ਸਨ। ਕੋਟਕਪੂਰਾ ਵਾੰਗ ਹੀ ਇਸ ਗੋਲੀ ਕਾੰਡ ਬਾਰੇ ਵੀ ਸੁਖਬੀਰ ਨੂੰ ਇਹੀ ਪੁੱਛਿਆ ਜਾਵੇਗਾ ਕਿ ਫਾਇਰਿੰਗ ਦੇ ਆਰਡਰ ਕਿਸਨੇ ਦਿੱਤੇ ਸਨ।
30 ਅਗਸਤ ਨੂੰ ਨਹੀੰ ਹੋਏ ਪੇਸ਼
ਇਸ ਤੋੰ ਪਹਿਲਾੰ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾੰਡ ਦੀ ਜਾੰਚ ਕਰ ਰਹੀ ADGP ਐੱਲ.ਕੇ. ਯਾਦਵ ਦੀ SIT ਵੱਲੋੰ 30 ਅਗਸਤ ਨੂੰ ਤਲਬ ਕੀਤਾ ਗਿਆ ਸੀ, ਪਰ ਉਹ ਪੇਸ਼ ਨਹੀੰ ਹੋਏ। ਇਸਦੀ ਬਜਾਏ ਸੁਖਬੀਰ ਨੈਸ਼ਨਲ ਹਾਈਵੇ ‘ਤੇ ਧਰਨੇ ਦੇ ਮਾਮਲੇ ਵਿੱਚ ਜ਼ੀਰਾ ਕੋਰਟ ‘ਚ ਪੇਸ਼ੀ ਲਈ ਗਏ। ਹਾਲਾੰਕਿ ਸੁਖਬੀਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਮਨ ਹੀ ਨਹੀੰ ਮਿਲੇ ਸਨ।
ਓਧਰ SIT ਦਾ ਦਾਅਵਾ ਹੈ ਕਿ ਸੁਖਬੀਰ ਨੂੰ 2 ਵਾਰ ਉਹਨਾੰ ਦੇ ਘਰ ਸੰਮਨ ਭੇਜੇ ਗਏ, ਪਰ ਪੁਲਿਸ ਅਫ਼ਸਰ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸੁਖਬੀਰ ਵਿਦੇਸ਼ ਵਿੱਚ ਹਨ। ਇਸ ਤੋੰ ਬਾਅਦ ਸੁਖਬੀਰ ਦੇ ਕਰੀਬੀ ਨੂੰ ਵਟਸਐਪ ‘ਤੇ ਸੰਮਨ ਭੇਜ ਕੇ 14 ਸਤੰਬਰ ਨੂੰ ਮੁੜ ਬੁਲਾਇਆ ਗਿਆ ਹੈ।
ਮੈਨੂੰ ਕੋਈ ਡਰ ਨਹੀੰ, ਮੈੰ ਆਉਣ ਲਈ ਤਿਆਰ- ਸੁਖਬੀਰ
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਹਿਲਾੰ ਉਹ ਵਿਦੇਸ਼ ਵਿੱਚ ਸਨ, ਇਸ ਲਈ ਸੰਮਨ ਰਿਸੀਵ ਨਹੀੰ ਕੀਤੇ ਗਏ। ਪਰ ਜਦੋੰ ਤੋੰ ਉਹ ਵਿਦੇਸ਼ ਤੋੰ ਪਰਤੇ ਹਨ, ਤਾੰ ਕੋਈ ਵੀ ਸੰਮਨ ਦੇਣ ਲਈ ਉਹਨਾੰ ਕੋਲ ਨਹੀੰ ਆਇਆ। ਸੁਖਬੀਰ ਨੇ ਕਿਹਾ, “ਮੈੰ ਵਾਪਸ ਆ ਕੇ ਖੁਦ SIT ਦੇ ਅਫ਼ਸਰਾੰ ਨੂੰ ਫੋਨ ਕਰਕੇ ਪੁੱਛਿਆ ਕਿ ਕਦੋੰ ਆਉਣਾ ਹੈ। ਮੈਨੂੰ ਜਿੰਨੇ ਮਰਜੀ ਸੰਮਨ ਭੇਜ ਦੇਣ, ਮੈੰ ਆਉਣ ਲਈ ਤਿਆਰ ਹਾੰ। ਮੈਨੂੰ ਕੋਈ ਡਰ ਨਹੀੰ।”
ਸੁਖਬੀਰ ਨੇ ਕਿਹਾ ਕਿ ਪਹਿਲਾੰ 5 ਸਾਲ ਕਾੰਗਰਸ ਨੇ ਬੇਅਦਬੀ ਦੇ ਨਾੰਅ ‘ਤੇ ਡਰਾਮਾ ਕੀਤਾ ਸੀ, ਹੁਣ ‘ਆਪ’ ਵੀ ਉਸੇ ਰਸਤੇ ‘ਤੇ ਹੈ।