Home CRIME ਜੇਲ੍ਹ 'ਚ ਬੈਠੇ ਨਾਮੀ ਬਦਮਾਸ਼ ਚਲਾ ਰਹੇ ਨਸ਼ੇ ਦਾ ਰੈਕੇਟ...25 ਕਰੋੜ ਦੀ...

ਜੇਲ੍ਹ ‘ਚ ਬੈਠੇ ਨਾਮੀ ਬਦਮਾਸ਼ ਚਲਾ ਰਹੇ ਨਸ਼ੇ ਦਾ ਰੈਕੇਟ…25 ਕਰੋੜ ਦੀ ਹੈਰੋਇਨ ਦੇ ਨਾਲ 2 ਗ੍ਰਿਫ਼ਤਾਰ

October 7, 2022
(Amritsar)

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਮ੍ਰਿਤਸਰ ਤੋਂ 25 ਕਰੋੜ ਰੁਪਏ ਦੀ ਹੈਰੋਇਨ ਦੇ ਨਾਲ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਮੱਲਾਂਵਾਲਾ ਦੇ ਰਹਿਣ ਵਾਲੇ ਮਿੰਟੂ ਅਤੇ ਮੱਖੂ ਨਿਵਾਸੀ ਮਿੰਟੂ ਸਹੋਤਾ(ਦੋਵਾਂ ਦਾ ਨਾਂਅ ਇੱਕ ਹੀ ਹੈ) ਵਜੋਂ ਹੋਈ ਹੈ। ਪੂਰੇ ਮਾਮਲੇ ਦੀ ਤਾਰ ਫਿਰੋਜ਼ਪੁਰ ਜੇਲ੍ਹ ਨਾਲ ਜੁੜ ਰਹੇ ਹਨ।

STF ਦੇ AIG ਰਛਪਾਲ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਮੁਲਜ਼ਮਾਂ ਦੇ ਬਾਰੇ ਗੁਪਤ ਸੂਚਨਾ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਤਰਨਤਾਰਨ ਵਿੱਚ ਪੁਲਿਸ ਨੇ ਨਾਕਾ ਲਗਾ ਕੇ i20 ਕਾਰ ਨੂੰ ਰੋਕਿਆ। ਕਾਰ ਵਿੱਚ ਬੈਠੇ ਦੋਵੇਂ ਮੁਲਜ਼ਮਾਂ ਦੀ ਜਾਂਚ ਕੀਤੀ ਗਈ, ਤਾਂ ਉਹਨਾਂ ਤੋਂ 5 ਕਿੱਲੋ ਹੈਰੋਇਨ ਬਰਾਮਦ ਹੋਈ। ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਤਾਂ ਦੋਵਾਂ ਦਾ ਜੇਲ੍ਹ ਵਿੱਚ ਬੈਠੇ ਇੱਕ ਨਾਮੀ ਬਦਮਾਸ਼ ਦੇ ਨਾਲ ਕੁਨੈਕਸ਼ਨ ਸਾਹਮਣੇ ਆਇਆ।

ਜੇਲ੍ਹ ‘ਚ ਬੈਠਿਆ ਸੁਖਜਿੰਦਰ ਚਲਾ ਰਿਹਾ ਨੈੱਟਵਰਕ

AIG ਰਛਪਾਲ ਸਿੰਘ ਦੇ ਮੁਤਾਬਕ, ਜੇਲ੍ਹ ਵਿੱਚ ਬੈਠਿਆ ਤਸਕਰ ਸੁਖਜਿੰਦਰ ਸਿੰਘ ਇਸ ਨੈੱਟਵਰਕ ਨੂੰ ਚਲਾ ਰਿਹਾ ਹੈ। ਫੜੇ ਗਏ ਦੋਵੇਂ ਮੁਲਜ਼ਮ ਉਸਦੇ ਕੰਮ ਨੂੰ ਅੰਜਾਮ ਦੇ ਰਹੇ ਸਨ। ਹੁਣ ਪੁਲਿਸ ਜਲਦੀ ਹੀ ਸੁਖਜਿੰਦਰ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ, ਤਾਂ ਜੋ ਪੂਰੇ ਨੈੱਟਵਰਕ ਦੀ ਜਾਣਕਾਰੀ ਮਿਲ ਸਕੇ।

AIG ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ‘ਤੇ ਪਹਿਲਾਂ ਤੋਂ ਹੀ 3 ਮੁਕੱਦਮੇ ਦਰਜ ਹਨ। ਉਹ ਕਾਫੀ ਲੰਮਾ ਸਮਾਂ ਜੇਲ੍ਹ ਵਿੱਚ ਬਿਤਾ ਕੇ ਆਇਆ ਸੀ, ਜਿਥੇ ਉਸਦੀ ਮੁਲਾਕਾਤ ਸੁਖਜਿੰਦਰ ਸਿੰਘ ਦੇ ਨਾਲ ਹੋਆ। ਜੇਲ੍ਹ ਤੋਂ ਨਿਕਲਦੇ ਹੀ ਮਿੰਟੂ ਅੰਦਰ ਬੈਠੇ ਸੁਖਜਿੰਦਰ ਦੇ ਕਹਿਣ ‘ਤੇ ਨੈੱਟਵਰਕ ਨੂੰ ਚਲਾਉਣ ਲੱਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments