October 28, 2022
(Chandigarh)
ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੰਜਾਬ ਪੁਲਿਸ ਨੇ ਉੱਤਰਾਖੰਡ ਅਤੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਨਾਲ ਮਿਲ ਕੇ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰੇ ਸ਼ੂਟਰਾਂ ਨੂੰ ਚੰਡੀਗੜ੍ਹ ਨੇੜੇ ਜ਼ੀਰਕਪੁਰ ਤੋਂ ਕਾਬੂ ਕੀਤਾ ਗਿਆ ਹੈ। ਇਹ ਚਾਰੇ ਗੈਂਗਸਟਰ ਬੰਬੀਹਾ ਗੈਂਗ ਨਾਲ ਜੁੜੇ ਸਨ ਅਤੇ ਇਹਨਾਂ ਦਾ ਕੈਨੇਡਾ ‘ਚ ਬੈਠੇ ਅਰਸ਼ ਡੱਲਾ ਨਾਲ ਲਿੰਕ ਹੈ।
ਪੁਲਿਸ ਨੇ ਇਹਨਾਂ ਕੋਲੋਂ 3 ਵਿਦੇਸ਼ੀ ਪਿਸਟਲਾਂ ਵੀ ਬਰਾਮਦ ਕੀਤੀਆਂ ਹਨ। ਇਹਨਾਂ ਵਿੱਚ ਇੱਕ ਤੁਰਕੀ ਵਿੱਚ ਬਣੀ ਬਣੀ ਪਿਸਟਲ ਵੀ ਸ਼ਾਮਲ ਹੈ।
Recovered: 2 foreign-made pistols along with 1 Turkey-made automatic machine pistol #PunjabPolice is committed to make #Punjab crime-free as per the vision of CM @BhagwantMann (2/2)#ActionAgainstCrime#ActionAgainstGangsters
— DGP Punjab Police (@DGPPunjabPolice) October 28, 2022
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਸ਼ੂਟਰ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਇਹਨਾਂ ਨੇ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਇੱਕ 70 ਸਾਲਾ ਸ਼ਖਸ ਦਾ ਕਤਲ ਵੀ ਕੀਤਾ ਸੀ।