ਦੇਸ਼ ਭਰ ‘ਚ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਕੇਸਾਂ ‘ਚ ਸਭ ਤੋਂ ਡਰਾਉਣ ਵਾਲਾ ਅੰਕੜਾ ਮਹਾਂਰਾਸ਼ਟਰ ਤੋਂ ਵੇਖਣ ਨੂੰ ਮਿਲ ਰਿਹਾ ਹੈ। ਮਾਇਆਨਗਰੀ ਮੁੰਬਈ ‘ਚ ਵਧੇਰੇਤਰ ਲੋਕ ਕੋਰੋਨਾ ਦੀ ਚਪੇਟ ‘ਚ ਆ ਰਹੇ ਹਨ। ਫ਼ਿਲਮ ਅਤੇ ਟੀਵੀ ਸਟਾਰ ਵੀ ਲਗਾਤਾਰ ਇਸਦਾ ਸ਼ਿਕਾਰ ਹੋ ਰਹੇ ਹਨ। ਤੇ ਹੁਣ ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਕਹੇ ਜਾਣ ਵਾਲੇ ਆਮਿਰ ਖਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਆਮਿਰ ਖ਼ਾਨ ਨੇ ਖੁਦ ਨੂੰ ਘਰ ‘ਚ ਹੀ ਆਈਸੋਲੇਟ ਕੀਤਾ ਹੈ ਅਤੇ ਕੋਰੋਨਾ ਦੇ ਸਾਰੇ ਪ੍ਰੋਟੋਕੋਲ ਫੋਲੋ ਕਰ ਰਹੇ ਹਨ। ਆਮਿਰ ਦੀ ਟੀਮ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੋ ਵੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਸੰਪਰਕ ‘ਚ ਆਏ ਹਨ, ਉਹ ਅਹਿਤਿਆਤ ਦੇ ਤੌਰ ‘ਤੇ ਆਪਣਾ ਕੋਰੋਨਾ ਟੈਸਟ ਕਰਵਾ ਲੈਣ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਦੌਰਾਨ ਕਈ ਬਾਲੀਵੁੱਡ ਸਟਾਰ ਕੋਰੋਨਾ ਦੀ ਚਪੇਟ ‘ਚ ਆਏ ਹਨ। ਇਹਨਾਂ ਵਿੱਚ ਰਣਬੀਰ ਕਪੂਰ, ਕਾਰਤਿਕ ਆਰਿਅਨ ਤੇ ਨਿੱਕੀ ਤੰਬੋਲੀ ਦੇ ਨਾਲ-ਨਾਲ ਸੰਜੇ ਲੀਲਾ ਭੰਸਾਲੀ ਦਾ ਵੀ ਨਾੰਅ ਸ਼ਾਮਿਲ ਹੈ।