ਕਪੂਰਥਲਾ। ਪੰਜਾਬ ਦੇ ਕਪੂਰਥਲਾ ‘ਚ ਬੁੱਧਵਾਰ ਨੂੰ ਰੇਲ ਕੋਚ ਫ਼ੈਕਟਰੀ ਨੇੜੇ ਬਣੀਆਂ ਝੁੱਗੀਆਂ ‘ਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ, ਇੱਕ ਛੋਟੀ-ਜਿਹੀ ਚਿੰਗਾਰੀ ਕਾਰਨ ਇਹ ਅੱਗ ਭੜਕੀ, ਜਿਸਨੇ ਵੇਖਦੇ ਹੀ ਵੇਖਦੇ ਕਰੀਬ 200 ਝੁੱਗੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਹਾਲਾਂਕਿ ਇਸ ਘਟਨਾ ‘ਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਇਸ ਘਟਨਾ ਕਾਰਨ ਨਾ ਸਿਰਫ਼ ਸੈਂਕੜੇ ਪਰਿਵਾਰ ਬੇਘਰ ਹੋ ਗਏ, ਬਲਕਿ ਸਾਲਾਂ ਦੀ ਮਿਹਨਤ ਨਾਲ ਜੋੜੀ ਜਮ੍ਹਾਂ-ਪੂਜੀ ਵੀ ਤਬਾਹ ਹੋ ਗਈ।
CM ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਲਈ ਕਿਹਾ
An unfortunate incident of a fire that has gutted around 200 jhuggis near Rail Coach Factory Kapurthala. Have asked the District Administration to provide immediate relief and assistance to all the affected families.
— Capt.Amarinder Singh (@capt_amarinder) May 26, 2021
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ, “ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੌਰੀ ਮਦਦ ਅਤੇ ਪੀੜਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ।”