Home Agriculture ਕਿਸਾਨਾਂ ਨੂੰ ਵੱਡੀ ਰਾਹਤ...ਪੁਰਾਣੇ ਰੇਟ 'ਤੇ ਹੀ ਮਿਲੇਗੀ DAP ਖਾਦ

ਕਿਸਾਨਾਂ ਨੂੰ ਵੱਡੀ ਰਾਹਤ…ਪੁਰਾਣੇ ਰੇਟ ‘ਤੇ ਹੀ ਮਿਲੇਗੀ DAP ਖਾਦ

ਬਿਓਰੋ। ਕਿਸਾਨਾਂ ਨੂੰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਕਿਸਾਨਾਂ ਨੂੰ ਇਸ ਸਾਲ ਵੀ DAP ਖਾਦ ਪੁਰਾਣੇ ਰੇਟ ‘ਤੇ ਹੀ ਮਿਲੇਗੀ। ਬੁੱਧਵਾਰ ਨੂੰ ਪੀਐੱਮ ਨਰੇਂਦਰ ਮੋਦੀ ਦੀ ਅਗਵਾਈ ‘ਚ ਹੋਈ ਉੱਚ ਪੱਧਰੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ। DAP ਖਾਦ ਲਈ ਸਬਸਿਡੀ 500 ਰੁਪਏ ਪ੍ਰਤੀ ਬੈਗ ਤੋਂ ਵਧਾ ਕੇ 1200 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ। ਅਸਾਨ ਸ਼ਬਦਾਂ ‘ਚ ਸਮਝੀਏ, ਤਾਂ ਹੁਣ ਕਿਸਾਨਾਂ ਨੂੰ DAP ਖਾਦ 1200 ਰੁਪਏ ਦੀ ਪੁਰਾਣੀ ਕੀਮਤ ‘ਤੇ ਹੀ ਮਿਲੇਗੀ। ਇਸ ਫ਼ੈਸਲੇ ‘ਤੇ ਕੇਂਦਰ ਸਰਕਾਰ ਨੂੰ ਸਬਸਿਡੀ ਦਾ 14,775 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ।

ਕਿਸਾਨਾਂ ਦੀ ਭਲਾਈ ਲਈ ਵਚਨਬੱਧ- PM

ਪ੍ਰਧਾਨ ਮੰਤਰੀ ਮੋਦੀ ਨੇ ਖਾਦ ਕੀਮਤਾਂ ਦੇ ਮੁੱਦੇ ‘ਤੇ ਹੋਈ ਉੱਚ ਪੱਧਰੀ ਬੈਠਕ ‘ਚ ਕੌਮਾਂਤਰੀ ਪੱਧਰ ‘ਤੇ ਫਾਸਫੇਰਿਕ ਐਸਿਡ, ਅਮੋਨੀਆ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਖਾਦ ਦੀਆਂ ਕੀਮਤਾਂ ‘ਚ ਵਾਧੇ ਦੇ ਮੁੱਦੇ ‘ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਕੌਮਾਂਤਰੀ ਕੀਮਤਾਂ ‘ਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੀਆਂ ਦਰਾਂ ‘ਤੇ ਹੀ ਖਾਦ ਮਿਲਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਹਨਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਕੇਂਦਰ ਇਹ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰੇਗਾ ਕਿ ਕਿਸਾਨਾਂ ਨੂੰ ਕੀਮਤਾਂ ‘ਚ ਵਾਧੇ ਦਾ ਕੋਈ ਅਸਰ ਨਾ ਝੱਲਣਾ ਪਵੇ।

700 ਰੁਪਏ ਦਾ ਹੋਇਆ ਸੀ ਇਜ਼ਾਫ਼ਾ

ਦੱਸਣਯੋਗ ਹੈ ਕਿ DAP ਖਾਦ ਦੀ ਇੱਕ ਬੋਰੀ ਦੀ ਅਸਲ ਕੀਮਤ ਪਿਛਲੇ ਸਾਲ 1700 ਰੁਪਏ ਸੀ। ਇਸ ‘ਚ ਕੇਂਦਰ ਸਰਕਾਰ 500 ਪ੍ਰਤੀ ਬੈਗ ਦੀ ਸਬਸਿਡੀ ਦੇ ਰਹੀ ਸੀ। ਇਸ ਲਈ ਕੰਪਨੀਆਂ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਾਦ ਵੇਚ ਰਹੀਆਂ ਹਨ। ਹਾਲ ਹੀ ‘ਚ DAP ‘ਚ ਇਸਤੇਮਾਲ ਹੋਣ ਵਾਲੇ ਫਾਸਫੇਰਿਕ ਐਸਿਡ, ਅਮੋਨੀਆ ਦੀ ਕੌਮਾਂਤਰੀ ਕੀਮਤ 60 ਤੋਂ 70 ਫ਼ੀਸਦ ਤੱਕ ਵੱਧ ਗਈ ਹੈ। ਸਰਕਾਰ ਮੁਤਾਬਕ, ਇੱਕ DAP ਬੈਗ ਦੀ ਅਸਲ ਕੀਮਤ ਹੁਣ 2400 ਰੁਪਏ ਹੈ, ਜਿਸ ਨੂੰ ਖਾਦ ਕੰਪਨੀਆਂ ਵੱਲੋਂ 500 ਰੁਪਏ ਦੀ ਸਬਸਿਡੀ ਘਟਾ ਕੇ 1900 ਰੁਪਏ ਦਾ ਰੇਟ ਤੈਅ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments