ਬਿਓਰੋ। ਕੇਂਦਰ ਸਰਕਾਰ ਨੇ ਵੈਕਸੀਨੇਸ਼ਨ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਹੁਣ ਕੋਰੋਨਾ ਤੋਂ ਰਿਕਵਰ ਹੋ ਚੁੱਕੇ ਸ਼ਖਸ ਨੂੰ 3 ਮਹੀਨਿਆਂ ਬਾਅਦ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕਦੀ ਗੈ। ਪਹਿਲਾਂ ਇਹ ਕਿਹਾ ਗਿਆ ਸੀ ਕਿ ਕੋਰੋਨਾ ਨਾਲ ਸੰਕ੍ਰਮਿਤ ਹੋਣ ਤੋਂ 6 ਮਹੀਨਿਆਂ ਤੱਕ ਵਿਅਕਤੀ ਦੇ ਸਰੀਰ ‘ਚ ਐਂਟੀਬਾਡੀ ਰਹਿੰਦੀਆਂ ਹਨ। ਕੇਂਦਰ ਸਰਕਾਰ ਨੇ ਕੌਮੀ ਤਕਨੀਕੀ ਸਲਾਹਕਾਰ ਸਮੂਹ (NTAGI) ਦੀ ਸਿਫ਼ਾਰਿਸ਼ ‘ਤੇ ਇਹ ਫ਼ੈਸਲਾ ਲਿਆ ਹੈ।
ਬ੍ਰੈਸਟਫੀਡਿੰਗ ਵਾਲੀਆਂ ਮਹਿਲਾਵਾਂ ਨੂੰ ਵੀ ਟੀਕਾ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਵੀ ਹੁਣ ਕੋਵਿਡ ਵੈਕਸੀਨ ਲਗਵਾ ਸਕਦੀਆ ਂਹਨ। ਹਾਲੇ ਤੱਕ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ ਸੀ, ਕਿਉਂਕਿ ਵੈਕਸੀਨ ਦੇ ਟਰਾਇਲ ‘ਚ ਅਜਿਹੀਆਂ ਮਹਿਲਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਗਰਭਵਤੀ ਮਹਿਲਾਵਾਂ ਦੇ ਵੈਕਸੀਨੇਸ਼ਨ ‘ਤੇ ਹਾਲੇ ਕੋਈ ਫ਼ੈਸਲਾ ਨਹੀਂ ਹੋਇਆ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ‘ਤੇ ਚਰਚਾ ਕੀਤੀ ਜਾ ਰਹੀ ਹੈ।
ਗੰਭੀਰ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਨੂੰ ਵੀ ਟੀਕਾ
ਗਾਈਡਲਾਈਨ ਮੁਤਾਬਕ, ਜੇਕਰ ਕਿਸੇ ਨੂੰ ਕੋਈ ਵੀ ਦੂਜੀ ਗੰਭੀਰ ਬਿਮਾਰੀ ਹੋਈ ਹੈ ਅਤੇ ਉਹ ਹਸਪਤਾਲ ਜਾਂ ICU ‘ਚ ਐਡਮਿਟ ਰਿਹਾ ਹੈ, ਤਾਂ ਉਹ ਵੀ 4 ਤੋਂ 8 ਹਫ਼ਤਿਆਂ ਬਾਅਦ ਕੋਵਿਡ ਵੈਕਸੀਨ ਲਗਵਾ ਸਕਦਾ ਹੈ।
ਵੈਕਸੀਨੇਸ਼ਨ ਤੋਂ ਪਹਿਲਾਂ ਟੈਸਟ ਦੀ ਲੋੜ ਨਹੀਂ
ਨਵੀਆਂ ਗਾਈਡਲਾਈਨਸ ‘ਚ ਕਿਹਾ ਗਿਆ ਹੈ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਉਹ ਇਸਦਾ ਨੋਟਿਸ ਲੈਣ। ਨਾਲ ਹੀ ਇਸ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ। ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਵੈਕਸੀਨ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਟ੍ਰੇਨਿੰਗ ਦੇਣ।
ਕਦੋਂ ਡੋਨੇਟ ਕਰ ਸਕਦੇ ਹੋ ਬਲੱਡ ?
ਗਾਈਡਲਾਈਨਸ ਮੁਤਾਬਕ, ਕੋਵਿਡ ਵੈਕਸੀਨ ਲੈਣ ਤੋਂ 14 ਦਿਨ ਬਾਅਦ ਬਲੱਡ ਡੋਨੇਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਕੋਰੋਨਾ ਪਾਜ਼ੀਟਿਵ ਹੈ, ਤਾਂ ਰਿਪੋਰਟ ਨੈਗੇਟਿਵ ਆਉਣ ਤੋਂ 14 ਦਿਨ ਬਾਅਦ ਬਲੱਡ ਡੋਨੇਟ ਕਰ ਸਕਦਾ ਹੈ।