ਅੰਮ੍ਰਿਤਸਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਲੈਬ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਬਲਾਸਟ ਹੋ ਗਿਆ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਜ਼ਖਮੀਆੰ ਵਿਚੋੰ ਇੱਕ M.Sc. ਫਾਈਨਲ ਦੀ ਵਿਦਿਆਰਥਣ ਮੁਸਕਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ, ਧਮਾਕੇ ਦੇ ਚਲਦੇ ਮੁਸਕਾਨ ਦੀਆੰ ਅੱਖਾੰ ਅਤੇ ਚਿਹਰੇ ਨੂੰ ਨੁਕਸਾਨ ਪਹੁੰਚਿਆ ਹੈ। ਉਸਦਾ ਸ਼ਹਿਰ ਦੇ ਅਮਨਦੀਪ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਥੇ ਉਸ ਨੂੰ ICU ਵਿੱਚ ਰੱਖਿਆ ਗਿਆ ਹੈ। ਮੁਸਕਾਨ ਦੇ ਸਾਥੀ ਵਿਦਿਆਰਥੀਆੰ ਮੁਤਾਬਕ, ਧਮਾਕੇ ਦੇ ਵਕਤ ਮੁਸਕਾਨ ਸਭ ਤੋੰ ਨੇੜੇ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਈ ਹੈ।
ਘਟਨਾ ਸ਼ੁੱਕਰਵਾਰ ਦੁਪਹਿਰ ਬਾਅਦ ਦੀ ਹੈ, ਜਦੋੰ ਯੂਨੀਵਰਸਿਟੀ ਦੇ ਵਿਦਿਆਰਥੀ ਕੈਮਿਸਟਰੀ ਲੈਬ ਵਿੱਚ ਕੈਮੀਕਲ ਨਾਲ ਪ੍ਰੈਕਟਿਸ ਕਰ ਰਹੇ ਸਨ। ਵਿਦਿਆਰਥੀਆੰ ਵੱਲੋੰ RDF ਯਾਨੀ ਵੇਸਟ ਮੈਟੀਰੀਅਲ ਤੋੰ ਫਿਊਲ ਤਿਆਰ ਕੀਤੇ ਜਾਣ ਦਾ ਪ੍ਰੈਕਟੀਕਲ ਕੀਤਾ ਜਾ ਰਿਹਾ ਸੀ, ਪਰ ਗਲਤ ਕੈਮੀਕਲ ਰਿਐਕਸ਼ਨ ਹੋਣ ਦੇ ਚਲਦੇ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਪ੍ਰੈਕਟੀਕਲ ਕਰ ਰਹੀ ਮੁਸਕਾਨ ਗੰਭੀਰ ਜ਼ਖਮੀ ਹੋ ਗਈ। ਹਾਲਾੰਕਿ ਬਾਕੀ ਵਿਦਿਆਰਥੀਆੰ ਨੂੰ ਵੀ ਸੱਟਾੰ ਵੱਜੀਆੰ ਹਨ, ਜੋ ਉਸ ਵਕਤ ਲੈਬ ਵਿੱਚ ਮੌਜੂਦ ਸਨ।