ਬਿਓਰੋ। ਕਪਾਹ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਕੇਂਦਰ ਨੇ ਸਾਲ 2021-22 ਲਈ ਬੀਟੀ ਕੌਟਨ ਬੀਜ ਦੇ ਰੇਟ ਵਧਾ ਦਿੱਤੇ ਹਨ। ਖੇਤੀਬਾੜੀ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਕੌਟਨ ਬੀਜ ਦੇ 450 ਗ੍ਰਾਮ ਦੇ ਪੈਕੇਟ ‘ਚ 37 ਰੁਪਏ ਦਾ ਵਾਧਾ ਕੀਤਾ ਗਿਆ ਹੈ। 730 ਰੁਪਏ ਦੀ ਬਜਾਏ ਹੁਣ ਇਹ ਪੈਕੇਟ 767 ਰੁਪਏ ‘ਚ ਮਿਲੇਗਾ।
ਪੰਜਾਬ ‘ਚ ਹੋਵੇਗਾ ਅਸਰ
ਪੰਜਾਬ ਦੇ ਮਾਲਵਾ ਇਲਾਕੇ ‘ਚ ਵੱਡੇ ਪੱਧਰ ‘ਚ ਕਪਾਹ ਦੀ ਪੈਦਾਵਾਰ ਹੁੰਦੀ ਹੈ। ਬਠਿੰਡਾ, ਮਾਨਸਾ, ਫ਼ਰੀਦਕੋਟ, ਅਬੋਹਰ, ਫ਼ਿਰੋ਼ਪੁਰ, ਬਰਨਾਲਾ, ਮੁਕਤਸਰ, ਫ਼ਾਜ਼ਿਲਕਾ ‘ਚ ਹਰ ਸਾਲ ਹਜ਼ਾਰਾਂ ਏਕੜ ‘ਚ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ। ਨਵੀਆਂ ਦਰਾਂ ਨਾਲ ਪੰਜਾਬ ਦੇ ਕਿਸਾਨਾਂ ‘ਤੇ ਆਰਥਿਕ ਬੋਝ ਪਵੇਗਾ।
ਪਿਛਲੇ ਸਾਲ ਨਹੀਂ ਵਧੇ ਸਨ ਰੇਟ
ਕੇਂਦਰ ਸਰਕਾਰ ਨੇ ਪਿਛਲੇ ਸਾਲ ਬੀਜ ਦੇ ਰੇਟ ਨਹੀਂ ਵਧਾਏ ਸਨ। ਕੋਰੋਨਾ ਦੇ ਚਲਦੇ ਪਿਛਲੀ ਵਾਰ ਸਰਕਾਰ ਨੇ 730 ਰੁਪਏ ਦੇ ਰੇਟ ਬਰਕਰਾਰ ਰੱਖੇ ਸਨ।