Home Nation ਮਹਿੰਗਾਈ ਵਿਚਾਲੇ ਕੇਂਦਰੀ ਕਰਮਚਾਰੀਆਂ ਨੂੰ ਰਾਹਤ...17% ਤੋਂ ਵਧਾ ਕੇ 28% ਕੀਤਾ ਗਿਆ...

ਮਹਿੰਗਾਈ ਵਿਚਾਲੇ ਕੇਂਦਰੀ ਕਰਮਚਾਰੀਆਂ ਨੂੰ ਰਾਹਤ…17% ਤੋਂ ਵਧਾ ਕੇ 28% ਕੀਤਾ ਗਿਆ ਮਹਿੰਗਾਈ ਭੱਤਾ…ਇੱਕ ਜੁਲਾਈ ਤੋਂ ਮਿਲੇਗਾ ਫ਼ਾਇਦਾ

ਨਵੀਂ ਦਿੱਲੀ। ਕੇਂਦਰ ਸਰਕਾਰ ਦੇ 48 ਲੱਖ ਤੋਂ ਵੱਧ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਧਾਰਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਦੀ ਬੈਠਕ ‘ਚ DA ਯਾਨੀ ਮਹਿੰਗਾਈ ਭੱਤੇ ‘ਤੇ 18 ਮਹੀਨਿਆਂ ਤੋਂ ਲੱਗੀ ਰੋਕ ਹਟਾਉਣ ਦਾ ਫ਼ੈਸਲਾ ਲਿਆ।

ਇੱਕ ਜੁਲਾਈ ਤੋਂ ਮਿਲੇਗਾ ਮਹਿੰਗਾਈ ਭੱਤਾ

ਸਰਕਾਰੀ ਕਰਮਚਾਰੀਆਂ ਨੂੰ ਇੱਕ ਜੁਲਾਈ, 2021 ਤੋਂ ਇਹ ਭੱਤਾ ਮਿਲੇਗਾ। ਸਰਕਾਰ ਨੇ ਮਹਿੰਗਾਈ ਭੱਤੇ ਦੀ ਦਰ ਵੀ 11 ਫ਼ੀਸਦ ਵਧਾ ਦਿੱਤੀ ਹੈ। ਭੱਤੇ ਦੀ ਦਰ 17 ਫ਼ੀਸਦ ਤੋਂ ਵਧਾ ਕੇ 28 ਫ਼ੀਸਦ ਕਰ ਦਿੱਤੀ ਗਈ ਹੈ। ਇਸਦੇ ਲਈ ਸਰਕਾਰ ਕਰੀਬ 34,401 ਕਰੋੜ ਰੁਪਏ ਖਰਚ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਫ਼ੈਸਲੇ ਨਾਲ ਲੱਖਾਂ ਕਰਮਚਾਰੀਆਂ ਨੂੰ ਫ਼ਾਇਦਾ ਮਿਲੇਗਾ।

ਕੋਰੋਨਾ ਦੇ ਚਲਦੇ ਲੱਗੀ ਸੀ ਰੋਕ

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ DA ਵਧਾਉਣ ‘ਤੇ ਜੂਨ 2021 ਤੱਕ ਰੋਕ ਲਗਾਈ ਗਈ ਸੀ। ਹਾਲਾਂਕਿ ਕੇਂਦਰੀ ਕਰਮਚਾਰੀਆਂ ਨੂੰ ਇਹ ਪੂਰੀ ਉਮੀਦ ਸੀ ਕਿ ਸਰਕਾਰ ਉਹਨਾਂ ਦੇ 18 ਮਹੀਨੇ ਦੇ ਏਰੀਅਰ ਨੂੰ ਲੈ ਕੇ ਕੋਈ ਐਲਾਨ ਕਰੇਗੀ, ਪਰ ਅਜਿਹਾ ਨਹੀਂ ਹੋ ਸਕਿਆ।

ਮਹਿੰਗਾਈ ਭੱਤਾ ਯਾਨੀ DA ਕੀ ਹੈ?

ਮਹਿੰਗਾਈ ਭੱਤਾ ਸੈਲਰੀ ਦਾ ਇੱਕ ਹਿੱਸਾ ਹੁੰਦਾ ਹੈ। ਇਹ ਕਰਮਚਾਰੀ ਦੇ ਬੇਸਿਕ ਸੈਲਰੀ ਦਾ ਇੱਕ ਨਿਸ਼ਚਿਤ ਪਰਸੈਂਟ ਹੁੰਦਾ ਹੈ। ਦੇਸ਼ ‘ਚ ਮਹਿੰਗਾਈ ਦੇ ਅਸਰ ਨੂੰ ਘੱਟ ਕਰਨ ਲਈ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦਿੰਦੀ ਹੈ। ਇਸ ਨੂੰ ਸਮੇਂ-ਸਮੇਂ ‘ਤੇ ਵਧਾਇਆ ਜਾਂਦਾ ਹੈ। ਰਿਟਾਇਰਡ ਕਰਮਚਾਰੀਆਂ ਨੂੰ ਵੀ ਇਸਦਾ ਫ਼ਾਇਦਾ ਮਿਲਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments