Home Politics ਬੀਜੇਪੀ ਦੇ ਹੋਏ ਕੈਪਟਨ ਅਮਰਿੰਦਰ ਸਿੰਘ...ਬੋਲੇ- ਪੰਜਾਬ ਦੇ ਬਿਹਤਰ ਭਵਿੱਖ ਲਈ ਜ਼ਰੂਰੀ...

ਬੀਜੇਪੀ ਦੇ ਹੋਏ ਕੈਪਟਨ ਅਮਰਿੰਦਰ ਸਿੰਘ…ਬੋਲੇ- ਪੰਜਾਬ ਦੇ ਬਿਹਤਰ ਭਵਿੱਖ ਲਈ ਜ਼ਰੂਰੀ ਸੀ ਇਹ ਕਦਮ

September 19, 2022
(New Delhi)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਕੇੰਦਰੀ ਖੇਤੀਬਾੜੀ ਮੰਤਰੀ ਨਰੇੰਦਰ ਤੋਮਰ ਅਤੇ ਕੇੰਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕੈਪਟਨ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਇਆ। ਕੈਪਟਨ ਦੇ ਨਾਲ ਉਹਨਾੰ ਦੇ ਬੇਟੇ ਰਣਇੰਦਰ ਸਿੰਘ ਅਤੇ ਧੀ ਜੈਇੰਦਰ ਕੌਰ ਨੇ ਵੀ ਬੀਜੇਪੀ ਜੁਆਇਨ ਕੀਤੀ।

ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਕੈਪਟਨ ਇਕੱਲੇ ਆਗੂ ਨਹੀੰ, ਬਲਕਿ ਉਹ ਆਪਣੇ ਨਾਲ ਸਮਰਥਕਾੰ ਦੀ ਫੌਜ ਲਿਆਏ ਹਨ। ਇਹਨਾੰ ਵਿੱਚ ਸਾਬਕਾ ਸਾੰਸਦ ਅਮਰੀਕ ਸਿੰਘ ਆਲੀਵਾਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਸਾੰਸਦ ਕੇਵਲ ਸਿੰਘ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵੀ ਸ਼ਾਮਲ ਹਨ।

ਅਮਿਤ ਸ਼ਾਹ ਅਤੇ ਜੇਪੀ ਨੱਢਾ ਨੂੰ ਵੀ ਮਿਲੇ

ਕੇੰਦਰੀ ਮੰਤਰੀਆੰ ਵੱਲੋੰ ਕੈਪਟਨ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਤੋੰ ਪਹਿਲਾੰ ਅਮਰਿੰਦਰ ਸਿੰਘ ਨੇ ਕੇੰਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ।

ਬੀਜੇਪੀ ਨੂੰ ਤਾਕਤ ਮਿਲੇਗੀ- ਨਰੇੰਦਰ ਤੋਮਰ

ਕੈਪਟਨ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣ ਤੋੰ ਬਾਅਦ ਕੇੰਦਰੀ ਮੰਤਰੀ ਨਰੇੰਦਰ ਤੋਮਰ ਨੇ ਕਿਹਾ ਕਿ ਕੈਪਟਨ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਤਾਕਤ ਮਿਲੇਗੀ। ਉਹਨਾੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਨੂੰ ਸਿਆਸਤ ਅਤੇ ਪਾਰਟੀ ਤੋੰ ਉੱਪਰ ਰੱਖਿਆ ਹੈ। BSF ਦਾ ਦਾਇਰਾ ਵਧਾਉਣ ਦੇ ਮਾਮਲੇ ਵਿਚ ਵੀ ਉਹਨਾੰ ਨੇ ਮੋਦੀ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ, ਜਿਸ ਤੋੰ ਇਹ ਸਾਬਿਤ ਹੁੰਦਾ ਹੈ ਕਿ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਉਹਨਾੰ ਦੀ ਸੋਚ BJP ਨਾਲ ਮਿਲਦੀ ਹੈ।

ਪੰਜਾਬ ਦੇ ਬਿਹਤਰ ਭਵਿੱਖ ਦੀ ਆਸ- ਕੈਪਟਨ

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾੰ ਨੇ ਆਪਣੀ ਪਾਰਟੀ ਦੇ ਆਗੂਆੰ ਨਾਲ ਇਸ ਬਾਰੇ ਕਾਫੀ ਵਿਚਾਰ-ਵਟਾੰਦਰਾ ਕੀਤਾ, ਜਿਸ ਤੋੰ ਬਾਅਦ ਇਹ ਫ਼ੈਸਲਾ ਲਿਆ ਗਿਆ। ਉਹਨਾੰ ਕਿਹਾ ਕਿ ਸਾਰਿਆੰ ਦੀ ਇੱਕੋ ਰਾਏ ਹੈ ਕਿ ਪੰਜਾਬ ਦੇ ਬਿਹਤਰ ਭਵਿੱਖ ਲਈ ਬੀਜੇਪੀ ਨਾਲ ਰਲੇਵਾੰ ਜ਼ਰੂਰੀ ਸੀ।

PLC ਦਾ BJP ‘ਚ ਰਲੇਵੇੰ ਦਾ ਵੀ ਐਲਾਨ

ਤਮਾਮ ਆਗੂਆੰ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋੰ ਬਾਅਦ ਕੇੰਦਰੀ ਖੇਤੀਬਾੜੀ ਮੰਤਰੀ ਨਰੇੰਦਰ ਤੋਮਰ ਨੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾੰਗਰਸ ਦਾ ਬੀਜੇਪੀ ਵਿੱਚ ਰਲੇਵੇੰ ਦਾ ਵੀ ਐਲਾਨ ਕੀਤਾ। ਉਹਨਾੰ ਕਿਹਾ ਕਿ ਕੈਪਟਨ ਅਤੇ ਉਹਨਾੰ ਦੀ ਪਾਰਟੀ ਦੇ ਸਾਰੇ ਆਗੂਆੰ ਦਾ ਉਹ ਤਹੇ ਦਿਲ ਨਾਲ ਸਵਾਗਤ ਕਰਦੇ ਹਨ।

24 ਸਾਲ ਪਹਿਲਾੰ ਵੀ ਅਜਿਹਾ ਹੋਇਆ

ਦਿਲਚਸਪ ਹੈ ਕਿ ਅਜਿਹਾ ਪਹਿਲੀ ਵਾਰ ਨਹੀੰ ਹੈ, ਜਦੋੰ ਕੈਪਟਨ ਆਪਣੀ ਪਾਰਟੀ ਦਾ ਰਲੇਵਾੰ ਕਿਸੇ ਹੋਰ ਪਾਰਟੀ ਵਿੱਚ ਕਰ ਰਹੇ ਹਨ। ਅੱਜ ਤੋੰ 24 ਸਾਲ ਪਹਿਲਾੰ ਵੀ ਅਜਿਹਾ ਹੋ ਚੁੱਕਿਆ ਹੈ। ਹਾਲਾੰਕਿ ਉਸ ਵਕਤ ਰਲੇਵਾੰ ਇੰਡੀਅਨ ਨੈਸ਼ਨਲ ਕਾੰਗਰਸ ‘ਚ ਕੀਤਾ ਗਿਆ ਸੀ। 1992 ਵਿੱਚ ਅਕਾਲੀ ਦਲ ਨਾਲ ਰਿਸ਼ਤਾ ਤੋੜਨ ਤੋੰ ਬਾਅਦ ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ(ਪੰਥਕ) ਪਾਰਟੀ ਦਾ ਗਠਨ ਕੀਤਾ ਸੀ। ਹਾਲਾੰਕਿ ਪਾਰਟੀ ਦਾ ਪ੍ਰਦਰਸ਼ਨ ਵਧੀਆ ਨਾ ਹੋਣ ਦੇ ਚਲਦੇ ਉਹਨਾੰ ਨੇ 6 ਸਾਲ ਬਾਅਦ 1998 ਵਿੱਚ ਉਹਨਾੰ ਨੇ ਪਾਰਟੀ ਦਾ ਰਲੇਵਾੰ ਕਾੰਗਰਸ ਵਿੱਚ ਕਰ ਦਿੱਤਾ।

ਉਸ ਵਕਤ ਕੈਪਟਨ ਦੀ ਪਾਰਟੀ ਦੇ ਕਾੰਗਰਸ ਵਿੱਚ ਰਲੇਵੇੰ ਤੋੰ ਬਾਅਦ ਰਜਿੰਦਰ ਕੌਰ ਭੱਠਲ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾੰਗਰਸ ਕਮੇਟੀ ਦਾ ਪ੍ਰਧਾਨ ਲਾਇਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments