Home Education ਨਹੀਂ ਹੋਵੇਗੀ CBSE ਦੀ 12ਵੀਂ ਦੀ ਪ੍ਰੀਖਿਆ, ਕੋਰੋਨਾ ਦੇ ਚਲਦੇ ਫ਼ੈਸਲਾ

ਨਹੀਂ ਹੋਵੇਗੀ CBSE ਦੀ 12ਵੀਂ ਦੀ ਪ੍ਰੀਖਿਆ, ਕੋਰੋਨਾ ਦੇ ਚਲਦੇ ਫ਼ੈਸਲਾ

ਨਵੀਂ ਦਿੱਲੀ। ਪਿਛਲੇ ਲੰਮੇ ਸਮੇਂ ਤੋਂ ਜਾਰੀ CBSE ਦੀ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਜਾਰੀ ਸਸਪੈਂਸ ਆਖਰ ਖਤਮ ਹੋ ਗਿਆ ਹੈ। ਪੀਐੱਮ ਮੋਦੀ ਦੀ ਅਗਵਾਈ ਵਾਲੀ ਹਾਈ ਲੈਵਲ ਮੀਟਿੰਗ ‘ਚ ਮੰਗਲਵਾਰ ਨੂੰ ਇਹ ਫ਼ੈਸਲਾ ਹੋਇਆ ਕਿ 12ਵੀਂ ਦੇ ਵਿਦਿਆਰਥੀ ਕੋਰੋਨਾ ਦੇ ਇਸ ਗੰਭੀਰ ਸੰਕਟ ‘ਚ ਪ੍ਰੀਖਿਆ ਨਹੀਂ ਦੇਣਗੇ। ਸਰਕਾਰ ਨੇ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ।

Image

ਅਧਿਕਾਰੀਆਂ ਨਾਲ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, “ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਉੱਪਰ ਹੈ। ਅਜਿਹੇ ਮਾਹੌਲ ‘ਚ ਬੱਚਿਆਂ ਨੂੰ ਤਣਾਅ ਦੇਣਾ ਠੀਕ ਨਹੀਂ। ਇਸ ਲਈ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ‘ਚ ਰਖਦਿਆਂ ਪ੍ਰੀਖਿਆ ਰੱਦ ਕੀਤੀ ਜਾਂਦੀ ਹੈ।”

ਕੇਜਰੀਵਾਲ ਸਰਕਾਰ ਨੇ ਕੀਤਾ ਸਵਾਗਤ

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪ੍ਰੀਖਿਆ ਰੱਦ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸੀਐੱਮ ਕੇਜਰੀਵਾਲ ਨੇ ਟਵੀਟ ਕੀਤਾ, “ਮੈਂ ਖੁਸ਼ ਹਾਂ ਕਿ 12ਵੀੇ ਦੀ ਪ੍ਰੀਖਿਆ ਰੱਦ ਹੋ ਗਈ। ਅਸੀਂ ਸਾਰੇ ਸਾਡੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਸੀ। ਇੱਕ ਵੱਡੀ ਰਾਹਤ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments