ਮੁੰਬਈ। ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਤੋਂ ਘਰ-ਘਰ ਫੇਮਸ ਹੋਏ ਅਦਾਕਾਰ ਕਰਨ ਮੇਹਰਾ ‘ਤੇ ਬੇਹੱਦ ਗੰਭੀਰ ਇਲਜ਼ਾਮ ਲੱਗੇ ਹਨ। ਕਰਨ ਨੂੰ ਉਹਨਾਂ ਦੀ ਪਤਨੀ ਵੱਲੋਂ ਲਗਾਏ ਗਏ ਕੁੱਟਮਾਰ ਦੇ ਇਲਜ਼ਾਮਾਂ ਦੇ ਚਲਦੇ ਗ੍ਰਿਫ਼ਤਾਰ ਤੱਕ ਕਰ ਲਿਆ ਗਿਆ। ਹਾਲਾਂਕਿ ਬਾਅਦ ‘ਚ ਉਹ ਜ਼ਮਾਨਤ ‘ਤੇ ਰਿਹਾਅ ਹੋ ਗਏ।
ਪਤਨੀ ਨਿਸ਼ਾ ਰਾਵਲ ਦੇ ਇਲਜ਼ਾਮ
ਕਰਨ ਮੇਹਰਾ ਦੀ ਪਤਨੀ ਨਿਸ਼ਾ ਰਾਵਲ ਨੇ ਅਦਾਕਾਰ ‘ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਹੈ। ਨਿਸ਼ਾ ਨੇ ਕਿਹਾ ਕਿ ਕਰਨ ਨੇ ਪਹਿਲਾਂ ਉਹਨਾਂ ਨਾਲ ਲੜਾਈ ਕੀਤੀ ਅਤੇ ਫਿਰ ਕੁੱਟਮਾਰ ‘ਤੇ ਉਤਾਰੂ ਹੋ ਗਏ। ਨਿਸ਼ਾ ਨੇ ਗੋਰੇਗਾਓਂ ਪੁਲਿਸ ਥਾਣੇ ‘ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਬੇਲ ਮਿਲਦੇ ਹੀ ਕਰਨ ਨੇ ਕਹੀ ਵੱਡੀ ਗੱਲ
ਗ੍ਰਿਫ਼ਤਾਰੀ ਦੇ ਕੁਝ ਘੰਟਿਆਂ ਬਾਅਦ ਹੀ ਜਦੋਂ ਕਰਨ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਏ, ਤਾਂ ‘ਆਜ ਤੱਕ’ ਨਾਲ ਗੱਲ ਕਰਦੇ ਹੋਏ ਕਰਨ ਨੇ ਕੁਝ ਹੋਰ ਹੀ ਕਹਾਣੀ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ। ਕਰਨ ਨੇ ਮੰਨਿਆ ਕਿ ਨਿਸ਼ਾ ਨਾਲ ਉਹਨਾਂ ਦੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੇ ਸਨ, ਜਿਸਦੇ ਚਲਦੇ ਦੋਵੇਂ ਅਲੱਗ ਹੋਣ ਦੀ ਸੋਚ ਰਹੇ ਸਨ। ਕਰਨ ਮੁਤਾਬਕ, ਐਲੁਮਨੀ ਦੀ ਰਕਮ ‘ਤੇ ਗੱਲ ਨਹੀਂ ਬਣ ਰਹੀ ਸੀ। ਉਹਨਾਂ ਕਿਹਾ ਕਿ ਨਿਸ਼ਾ ਮੋਟੀ ਰਕਮ ਮੰਗ ਰਹੀ ਸੀ ਅਤੇ ਜਦੋਂ ਉਹਨਾਂ ਨੇ ਇਸ ਲਈ ਇਨਕਾਰ ਕਰ ਦਿੱਤਾ, ਤਾਂ ਨਿਸ਼ਾ ਨੇ ਆਪਣਾ ਸਿਰ ਦੀਵਾਰ ‘ਤੇ ਮਾਰ ਕੇ ਖੁਦ ਨੂੰ ਜ਼ਖਮੀ ਕਰ ਲਿਆ ਅਤੇ ਕੁੱਟਮਾਰ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ।
ਜਵਾਬ ‘ਚ ਨਿਸ਼ਾ ਨੇ ਲਾਏ ਹੋਰ ਗੰਭੀਰ ਇਲਜ਼ਾਮ
#EXCLUSIVE "This is about Karan having an extramarital affair and constant abuse over the years, which I have never spoken about."#NishaRawal breaks down while interacting with the media. #KaranMehra pic.twitter.com/pOhBrFhXPC
— BombayTimes (@bombaytimes) June 1, 2021
ਕਰਨ ਮੇਹਰਾ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਨਿਸ਼ਾ ਰਾਵਲ ਵੀ ਮੀਡੀਆ ਸਾਹਮਣੇ ਆਈ। Bombay Times ਨੂੰ ਦਿੱਤੇ ਇੰਟਰਵਿਊ ‘ਚ ਨਿਸ਼ਾ ਨੇ ਕਿਹਾ ਕਿ ਕਰਨ ਦਾ ਕਿਸੇ ਹੋਰ ਮਹਿਲਾ ਨਾਲ ਅਫੇਅਰ ਚੱਲ ਰਿਹਾ ਸੀ, ਜਿਸਦੇ ਚਲਦੇ ਉਹਨਾਂ ‘ਚ ਦੂਰੀਆਂ ਆ ਰਹੀਆਂ ਸਨ। ਨਿਸ਼ਾ ਮੁਤਾਬਕ, ਉਹ ਆਪਣੇ ਰਿਸ਼ਤੇ ਅਤੇ ਕਰਨ ਦੇ ਕਰੀਅਰ ਦੇ ਚਲਦੇ ਹਾਲੇ ਤੱਕ ਚੁੱਪ ਸੀ।
2012 ‘ਚ ਹੋਇਆ ਸੀ ਵਿਆਹ
ਦੱਸ ਦਈਏ ਕਿ ਕਰਨ ਮੇਹਰਾ ਅਤੇ ਨਿਸ਼ਾ ਰਾਵਲ ਨੇ 6 ਸਾਲ ਡੇਟਿੰਗ ਤੋਂ ਬਾਅਦ 2012 ‘ਚ ਵਿਆਹ ਰਚਾਇਆ ਸੀ। ਦੋਵੇਂ ਹੀ ਮਸ਼ਹੂਰ ਟੀਵੀ ਅਦਾਕਾਰ ਹਨ ਅਤੇ ਇਹਨਾਂ ਦੀ ਮੁਲਾਕਾਤ ‘ਹਸਤੇ-ਹਸਤੇ’ ਦੇ ਸੈੱਟ ‘ਤੇ ਹੋਈ ਸੀ। ਜਾਣਕਾਰੀ ਮੁਤਾਬਕ, ਜਦੋਂ ਕਰਨ ਮੇਹਰਾ ਬਿੱਗ ਬੌਸ ‘ਚ ਆਏ ਸਨ, ਉਸ ਵੇਲੇ ਨਿਸ਼ਾ ਮਾਂ ਬਣਨ ਵਾਲੀ ਸੀ। ਦੋਨਾਂ ਦਾ ਇੱਕ ਬੇਟਾ ਹੈ, ਜਿਸਦਾ ਜਨਮ ਸਾਲ 2017 ‘ਚ ਹੋਇਆ ਸੀ। ਕਰਨ ਅਤੇ ਨਿਸ਼ਾ ਦੋਵੇਂ ਹੀ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਨਾਲ ਵੀਡੀਓਜ਼ ਤੇ ਫੋਟੋਜ਼ ਸ਼ੇਅਰ ਕਰਦੇ ਰਹਿੰਦੇ ਹਨ।
ਪੰਜਾਬੀ ਸੀਰੀਅਲ ‘ਚ ਕੰਮ ਕਰ ਰਹੇ ਕਰਨ
ਵਰਕ ਫਰੰਟ ਦੀ ਗੱਲ ਕਰੀਏ, ਤਾਂ ਕਰਨ ਮਹਿਰਾ ਇਹਨੀਂ ਦਿਨੀਂ ਜ਼ੀ ਪੰਜਾਬੀ ਦੇ ਇੱਕ ਸੀਰੀਅਲ ‘ਮਾਵਾਂ ਠੰਢੀਆਂ ਛਾਵਾਂ’ ‘ਚ ਕੰਮ ਕਰ ਰਹੇ ਹਨ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਰਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਨੈਤਿਕ ਸਿੰਘਾਨੀਆ ਦੇ ਰੋਲ ਤੋਂ ਮਿਲੀ। ਓਧਰ ਨਿਸ਼ਾ ਨੇ ਫਿਲਮ ‘ਹਸਤੇ-ਹਸਤੇ’ ਅਤੇ ‘ਰਫੂ ਚੱਕਰ’ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਦੀ ਜੋੜੀ ਰਿਅਲਟੀ ਸ਼ੋਅ ‘ਨਚ ਬਲੀਏ’ ‘ਚ ਵੀ ਨਜ਼ਰ ਆ ਚੁੱਕੀ ਹੈ।