ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਐਲਾਨੇ ਗਏ ਚੱਕਾ ਜਾਮ ਨੂੰ ਲੈ ਕੇ ਦੇਸ਼ ਭਰ ‘ਚ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਵੱਲੋਂ ਸਾਰੇ ਕੌਮੀ ਤੇ ਸਟੇਟ ਹਾਈਵੇ ਜਾਮ ਕੀਤੇ ਗਏ। ਇਸੇ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਦੀਆੰ ਸੜਕਾੰ ‘ਤੇ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ। ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਗੋਲਡਨ ਗੇਟ ਕੋਲ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਜੁਟੇ।
ਓਧਰ ਲੁਧਿਆਣਾ ‘ਚ ਵੀ ਫਿਰੋਜ਼ਪੁਰ ਰੋਡ ‘ਤੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਠਾ ਹੋਏ। ਪ੍ਰਦਰਸ਼ਨਕਾਰੀਆੰ ਨੂੰ ਵਿੱਚ ਸੜਕ ਲੰਗਰ ਵੀ ਛਕਾਇਆ ਗਿਆ।
ਮੋਹਾਲੀ ‘ਚ ਪ੍ਰਦਰਸ਼ਨਕਾਰੀਆੰ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ਨੂੰ ਜਾਮ ਕੀਤਾ, ਜਿਸਦੇ ਚਲਦੇ ਵੀ ਆਵਾਜਾਈ ਕਾਫੀ ਪ੍ਰਭਾਵਿਤ ਰਹੀ।
ਦੱਸ ਦਈਏ ਕਿ ਦੇਸ਼ ਭਰ ‘ਚ ਕਿਸਾਨਾੰ ਵੱਲੋਂ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕੀਤਾ ਗਿਆ ਸੀ। ਹਾਲਾਂਕਿ ਦਿੱਲੀ, ਯੂਪੀ ਅਤੇ ਉੱਤਰਾਖੰਡ ਵਿੱਚ ਚੱਕਾ ਜਾਮ ਨਹੀਂ ਹੋਇਆ। ਕਿਸਾਨਾਂ ਮੁਤਾਬਿਕ ਹਿੰਸਾ ਦੇ ਖਦਸ਼ੇ ਦੇ ਚਲਦੇ ਯੂਪੀ ਤੇ ਉੱਤਰਾਖੰਡ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ। ਓਧਰ ਦਿੱਲੀ ਪਹਿਲਾਂ ਤੋਂ ਹੀ ਚੱਕਾ ਜਾਮ ਮਂੋਡ ਵਿੱਚ ਹੈ।