ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਗਤੀਰੋਧ ਵਿਚਾਲੇ ਹੁਣ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕੋਲ ਕਾਨੂੰਨ ਵਾਪਸੀ ਲਈ 2 ਅਕਤੂਬਰ ਤੱਕ ਦਾ ਸਮਾੰ ਹੈ। 2 ਅਕਤੂਬਰ ਤੋਂ ਬਾਅਦ ਇਸ ਮਾਮਲੇ ‘ਚ ਕੋਈ ਚਰਚਾ ਨਹੀੰ ਹੋਵੇਗੀ।
ਰਾਕੇਸ਼ ਟਿਕੈਤ ਨੇ ਕਿਹਾ, “ਜੇਕਰ ਸਰਕਾਰ 2 ਅਕਤੂਬਰ ਤੱਕ ਸਾਡੀਆੰ ਮੰਗਾੰ ਨਹੀਂ ਮੰਨਦੀ, ਤਾਂ ਕਿਸਾਨ ਅੰਦੋਲਨ ‘ਚ ਸ਼ਾਮਲ ਜਥੇਬੰਦੀਆੰ ਅਗਲੀ ਯੋਜਨਾ ਬਣਾਉਣਗੀਆੰ।” ਉਹਨਾਂ ਕਿਹਾ ਕਿ ਕਿਸਾਨ ਆਗੂ ਕਿਸੇ ਵੀ ਦਬਾਅ ਹੇਠ ਨਹੀੰ ਆਉਣਗੇ।
ਦੱਸ ਦਈਏ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 12 ਬੈਠਕਾਂ ਹੋ ਚੁੱਕੀਆੰ ਹਨ, ਜਿਸ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਈ ਤਰ੍ਹਾੰ ਦੇ ਪ੍ਰਸਤਾਵ ਦਿੱਤੇ ਗਏ। ਪਰ ਕਿਸਾਨ ਕਾਨੂੰਨ ਵਾਪਸੀ ਤੋਂ ਘੱਟ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਹਨ। ਓਧਰ ਸਰਕਾਰ ਬਿਲਕੁੱਲ ਵੀ ਕਾਨੂੰਨ ਵਾਪਸੀ ਦੇ ਮੂਡ ‘ਚ ਨਜ਼ਰ ਨਹੀਂ ਆ ਰਹੀ।