ਉੱਤਰਾਖੰਡ ਦੇ ਚਮੋਲੀ ‘ਚ ਗਲੇਸ਼ੀਅਰ ਟੁੱਟਣ ਕਾਰਨ ਪੂਰੇ ਇਲਾਕੇ ‘ਚ ਸੈਲਾਬ ਆ ਗਿਆ ਹੈ। 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜਿਆਂ ਦੀ ਤਲਾਸ਼ ਜਾਰੀ ਹੈ। ਪਰ ਇਹ ਗਲੇਸ਼ੀਅਰ ਹੁੰਦਾ ਕੀ ਹੈ ਅਤੇ ਕਿਵੇਂ ਇਸਦੇ ਟੁੱਟਣ ਨਾਲ ਤਬਾਹੀ ਦਾ ਮੰਜ਼ਰ ਬਣਦਾ ਹੈ, ਉਸ ਬਾਰੇ ਜਾਣਨਾ ਵੀ ਬੇਹੱਦ ਜ਼ਰੂਰੀ ਹੈ।
ਗਲੇਸ਼ੀਅਰ ਕੀ ਹੈ ?
ਵੱਡੇ-ਵੱਡੇ ਬਰਫ਼ ਦੇ ਟੁਕੜਿਆਂ ਨੂੰ ਗਲੇਸ਼ੀਅਰ ਕਹਿੰਦੇ ਹਨ। ਇਹ ਆਪਣੇ ਹੀ ਭਾਰ ਕਾਰਨ ਹੇਠਾਂ ਖਿਸਕਦੇ ਰਹਿੰਦੇ ਹਨ। ਹਿਮਾਲਿਆ ਖੇਤਰ ‘ਚ ਸਭ ਤੋਂ ਵੱਧ ਕਰੀਬ 10 ਹਜ਼ਾਰ ਗਲੇਸ਼ੀਅਰ ਹਨ, ਜਿਹਨਾਂ ‘ਚੋਂ 900 ਤੋਂ ਵੱਧ ਇਕੱਲੇ ਉੱਤਰਾਖੰਡ ‘ਚ ਹਨ।
ਗਲੇਸ਼ੀਅਰ ਦਿਨ-ਬ-ਦਿਨ ਤੇਜ਼ੀ ਨਾਲ ਪਿਘਲ ਰਹੇ ਹਨ। ਇਹਨਾਂ ਦੇ ਪਿਘਲਣ ਦੀ ਦਰ ਪ੍ਰਤੀ ਸਾਲ 5-10 ਮੀਟਰ ਤੋਂ ਕਿਤੇ 10-15 ਮੀਟਰ ਹੈ। ਇਹਨਾਂ ਨੂੰ ਤੇਜ਼ੀ ਨਾਲ ਪਿਘਲਣ ਤੋਂ ਰੋਕਣ ‘ਤੇ ਜ਼ਿਆਦਾ ਕੰਮ ਨਹੀਂ ਹੋ ਰਿਹਾ ਹੈ। ਅਜਿਹੇ ‘ਚ ਝੀਲਾਂ ਦੇ ਬਣਨ ਦੀ ਦਰ ‘ਚ ਵੀ ਵਾਧਾ ਹੋਵੇਗਾ, ਜੋ ਭਿਆਨਕ ਖ਼ਤਰੇ ਦਾ ਸੰਕੇਤ ਹੈ।
ਗਲੇਸ਼ੀਅਰ ਟੁੱਟਣ ਨਾਲ ਕਿਵੇਂ ਬਣਦੇ ਹਨ ਹੜ੍ਹ ਦੇ ਹਾਲਾਤ ?
ਗਲੇਸ਼ੀਅਰਾਂ ਦੇ ਪਿਘਲਣ ਨਾਲ ਬਰਫ਼ ਦੀਆਂ ਝੀਲਾਂ ਤੇਜ਼ੀ ਨਾਲ ਬਣ ਰਹੀਆਂ ਹਨ। ਜਦੋਂ ਬਰਫ਼ ਦੀ ਝੀਲ ਗੁੱਬਾਰੇ ਵਾਂਗ ਫਟਦੀ ਹੈ, ਤਾਂ ਹੜ੍ਹ ਵਰਗਾ ਸੈਲਾਬ ਆਉਣਾ ਸ਼ੁਰੂ ਹੋ ਜਾਂਦਾ ਹੈ। ਪਾਣੀ ਦਾ ਪ੍ਰੈਸ਼ਰ ਵਧਣ ਨਾਲ ਝੀਲ ਟੁੱਟਦੀ ਹੈ, ਜਿਸਦੇ ਚਲਦੇ ਭਿਆਨਕ ਤਬਾਹੀ ਦਾ ਮੰਜ਼ਰ ਬਣਦਾ ਹੈ।
ਗਲੇਸ਼ੀਅਰ ਟੁੱਟਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸ ਨਾਲ ਤਬਾਹੀ ਉਦੋਂ ਹੁੰਦੀ ਹੈ, ਜਦੋਂ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟਦਾ ਹੈ। ਟੁੱਟਣ ਵਾਲੇ ਗਲੇਸ਼ੀਅਰ ਦਾ ਹਿੱਸਾ ਜਿੰਨਾ ਵੱਡਾ ਹੋਵੇਗਾ, ਉਸਦਾ ਅਸਰ ਵੀ ਓਨਾ ਹੀ ਹੋਵੇਗਾ। ਤਬਾਹੀ ਵਾਲੇ ਇਲਾਕਿਆਂ ‘ਚ ਲੋਕਾਂ ਦੀ ਜਾਨ, ਪ੍ਰਾਪਰਟੀ ਅਤੇ ਇੰਫ੍ਟਾਸਟ੍ਰਕਚਰ ਨੂੰ ਵੱਡਾ ਨੁਕਸਾਨ ਹੁੰਦਾ ਹੈ।
ਇੱਕ ਗਲੇਸ਼ੀਅਰ ‘ਚ ਲੱਖਾਂ ਕਿਊਬਿਕ ਮੀਟਰ ਪਾਣੀ ਹੁੰਦਾ ਹੈ। ਇਹ ਪੂਰਾ ਪਾਣੀ ਬਾਹਰ ਆਉਣ ‘ਚ ਕਈ ਦਿਨ ਲੱਗ ਸਕਦੇ ਹਨ। ਪਾਣੀ15 ਹਜ਼ਾਰ ਕਿਊਬਿਕ ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ ਵਹਿੰਦਾ ਹੈ।