Home CRIME ਤਰਨਤਾਰਨ ‘ਚ ਰੰਗਦਾਰੀ ਨਾ ਦੇਣ ‘ਤੇ ਕਤਲ..ਕੱਪੜਾ ਵਪਾਰੀ ਨੂੰ ਦੁਕਾਨ ਅੰਦਰ ਵੜ...

ਤਰਨਤਾਰਨ ‘ਚ ਰੰਗਦਾਰੀ ਨਾ ਦੇਣ ‘ਤੇ ਕਤਲ..ਕੱਪੜਾ ਵਪਾਰੀ ਨੂੰ ਦੁਕਾਨ ਅੰਦਰ ਵੜ ਕੇ ਮਾਰਿਆ

October 11, 2022

ਤਰਨਤਾਰਨ ਵਿੱਚ ਦਿਨ-ਦਿਹਾੜੇ ਇੱਕ ਕੱਪੜਾ ਵਪਾਰੀ ਦਾ ਦੁਕਾਨ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਦੋ ਬਾਈਕ ਸਵਾਰ ਦੁਕਾਨ ‘ਤੇ ਆਏ ਤੇ ਕੱਪੜਾ ਵਿਖਾਉਣ ਲਈ ਕਿਹਾ। ਜਦੋਂ ਉਹ ਕੱਪੜਾ ਵਿਖਾਉਣ ਲੱਗਿਆ, ਤਾਂ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ। ਪੂਰੀ ਵਾਰਦਾਤ CCTV ਵਿੱਚ ਕੈਦ ਹੋ ਗਈ। CCTV ਦੇ ਅਧਾਰ ‘ਤੇ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਜੁਟ ਗਈ ਹੈ।

ਕਤਲ ਦੇ ਪਿੱਛੇ ਗੈਂਗਸਟਰਾਂ ਦਾ ਹੱਥ
ਮਾਰੇ ਗਏ ਕੱਪੜਾ ਵਪਾਰੀ ਦਾ ਨਾਂਅ ਗੁਰਜੰਟ ਸਿੰਘ ਸੀ। ਗੁਰਜੰਟ ਦੇ ਪਰਿਵਾਰ ਮੁਤਾਬਕ, ਗੈਂਗਸਟਰ ਲਖਬੀਰ ਲੰਡਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ ਅਤੇ ਰੰਗਦਾਰੀ ਨਾਂ ਮਿਲਣ ‘ਤੇ ਕਤਲ ਦੀ ਧਮਕੀ ਦੇ ਰਹੇ ਸਨ।

ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ
ਦਿਨ-ਦਿਹਾੜੇ ਹੋਏ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਕਾਨੂੰਨ-ਵਿਵਸਥਾ ਦੇ ਨਾਂਅ ‘ਤੇ ਮਾਨ ਸਰਕਾਰ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਮਜੀਠੀਆ ਨੇ ਲਿਖਿਆ, “20 ਲੱਖ ਰੁਪਏ ਫਿਰੌਤੀ ਨਾ ਦੇਣ ਕਾਰਨ ਤਰਨਤਾਰਨ ਵਿਚ ਕਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ!!ਦਿਨ ਬ ਦਿਨ ਪੰਜਾਬ ਦੀ ਕਾਨੂੰਨ ਅਵੱਸਥਾ ਵਿਗੜ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ Bhagwant Mann ਗੁਜਰਾਤ ਜਾ ਕੇ ਗੱਲਾਂ ਦੇ ਪਹਾੜ ਸਿਰਜ ਰਹੇ ਹਨ। ਕੀ ਇਹ ਬਦਲਾਵ ਹੈ ? ਜਾਂ ਰੰਗਲਾ ਪੰਜਾਬ ? ਗੁਜਰਾਤ ‘ਚ ਗਰਬੇ ਕਰਨੇ ਛੱਡੋ ਤੇ ਪੰਜਾਬ ਚ ਧਿਆਨ ਦਿੳ।”

BJP ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ “ਜਦੋਂ ਸੀਐੱਮ ਦੂਰ ਹੋਣਗੇ, ਗੈਂਗਸਟਰ ਖੇਡਣਗੇ। ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ। ਤਰਨਤਾਰਨ ‘ਚ ਗੈਂਗਸਟਰਾਂ ਨੇ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਤੇ ਬੇਸਹਾਰਾ ਮਾਪੇ ਇਨਸਾਫ਼ ਲਈ ਰੋ ਰਹੇ ਹਨ। ਉਹਨਾਂ ਕਿਹਾ, “ਭਗਵੰਤ ਮਾਨ ਜੀ, ਕਿਰਪਾ ਕਰਕੇ ਕੇਜਰੀਵਾਲ ਦੇ ਨਕਸ਼ੇ ਕਦਮਾਂ ‘ਤੇ ਚੱਲਣਾ ਬੰਦ ਕਰੋ। ਉਹ ਪੰਜਾਬ ਨੂੰ ਤਬਾਹ ਕਰ ਦੇਣਗੇ ਅਤੇ ਇਲਜ਼ਾਮ ਤੁਹਾਡੇ ਸਿਰ ਆਵੇਗਾ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments