ਬਿਓਰੋ। ਪੰਜਾਬ ਕਾਂਗਰਸ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਦਾ ਦਿਨ ਬੇਹੱਦ ਅਹਿਮ ਸਾਬਿਤ ਹੋ ਸਕਦਾ ਹੈ, ਕਿਉਂਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਲਈ ਤਲਬ ਕੀਤੇ ਗਏ ਹਨ। ਹਾਲਾਂਕਿ ਉਹਨਾਂ ਦੀ ਮੁਲਾਕਾਤ ਸਿੱਧੂ ਦੀ ਤਰ੍ਹਾਂ ਰਾਹੁਲ ਜਾਂ ਪ੍ਰਿਅੰਕਾ ਨਾਲ ਨਹੀ, ਬਲਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਵੇਗੀ। ਹਾਲਾਂਕਿ ਇਸ ਬੈਠਕ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹਿ ਸਕਦੇ ਹਨ।
ਹਾਈਕਮਾਂਡ ਦੇ ਫਾਰਮੂਲੇ ‘ਤੇ ਚਰਚਾ !
ਸੂਤਰਾਂ ਮੁਤਾਬਕ, ਇਸ ਮੀਟਿੰਗ ਦੌਰਾਨ ਕਾਂਗਰਸ ਹਾਈਕਮਾਂਡ ਵ਼ੱਲੋਂ ਨਵਜੋਤ ਸਿੱਧੂ ਨੂੰ ਐਡਜਸਟ ਕਰਨ ਸਣੇ ਦੂਜੇ ਕਾਂਗਰਸੀ ਆਗੂਆਂ ਦੇ ਮਸਲੇ ਸੁਲਝਾਉਣ ਲਈ ਤਿਆਰ ਕੀਤੇ ਫਾਰਮੂਲੇ ‘ਤੇ ਚਰਚਾ ਕੀਤੀ ਜਾਵੇਗੀ। ਸੂਬੇ ਦਾ ਮੁਖੀਆ ਹੋਣ ਦੇ ਨਾਤੇ ਇਸ ਫਾਰਮੂਲੇ ‘ਤੇ ਆਖਰੀ ਮੋਹਰ ਕੈਪਟਨ ਅਮਰਿੰਦਰ ਸਿੰਘ ਦੀ ਰਾਏ ਲੈਣ ਤੋਂ ਬਾਅਦ ਹੀ ਲਗਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ:- ਪ੍ਰਿਅੰਕਾ ਗਾਂਧੀ ਮੁੜ ਬਣੀ ‘ਸੰਕਟ ਮੋਚਕ’ ! ਜਾਣੋ ਕਿਸ ਤਰ੍ਹਾਂ ਤਿਆਰ ਹੋਇਆ ਸਿੱਧੂ ਦੀ ਐਡਜਸਟਮੈਂਟ ਦਾ ਫਾਰਮੂਲਾ ?
2 ਵਾਰ ਹਾਈਕਮਾਂਡ ਨੂੰ ਮਿਲੇ ਬਿਨ੍ਹਾਂ ਪਰਤੇ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ 2 ਵਾਰ ਹਾਈਕਮਾਂਡ ਵੱਲੋਂ ਗਠਿਤ 3-ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਚੰਡੀਗੜ੍ਹ ਪਹੁੰਚੇ ਸਨ, ਪਰ ਦੋਵੇਂ ਵਾਰ ਕੈਪਟਨ, ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੇ ਬਿਨ੍ਹਾਂ ਹੀ ਵਾਪਤ ਪਰਤ ਗਏ ਸਨ। ਪਿਛਲੇ ਬੁੱਧਵਾਰ ਹੀ ਰਾਹੁਲ ਗਾਂਧੀ ਨੇ ਪਹਿਲਾਂ ਪ੍ਰਿਅੰਕਾ ਗਾਂਧੀ ਅਤੇ ਫਿਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਚਰਚਾ ਹੈ ਕਿ ਇਸ ਮੁਲਾਕਾਤ ਦੌਰਾਨ ਸਿੱਧੂ ਦੀ ਐਡਜਸਟਮੈਂਟ ਦਾ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ।