Home Nation ਉੱਤਰ ਭਾਰਤ ਵੱਲ ਵੱਧ ਰਿਹਾ 'ਤਾਊਤੇ', ਭਾਰੀ ਮੀਂਹ ਦਾ ਅਲਰਟ

ਉੱਤਰ ਭਾਰਤ ਵੱਲ ਵੱਧ ਰਿਹਾ ‘ਤਾਊਤੇ’, ਭਾਰੀ ਮੀਂਹ ਦਾ ਅਲਰਟ

ਬਿਓਰੋ। ਦੇਸ਼ ‘ਚ ਕੋਰੋਨਾ ਦੇ ਨਾਲ-ਨਾਲ ਤਾਊਤੇ ਤੂਫਾਨ ਨੇ ਵੀ ਤਬਾਹੀ ਮਚਾਈ ਹੋਈ ਹੈ। ਅਰਬ ਸਾਗਰ ਤੋਂ ਉਠਿਆ ਇਹ ਚੱਕਰਵਾਤੀ ਤੂਫਾਨ ਕਰਨਾਟਕ, ਕੇਰਲ, ਮਹਾਂਰਾਸ਼ਟਰ, ਗੋਆ ਅਤੇ ਗੁਜਰਾਤ ਨੂੰ ਡਰਾਉਣ ਤੋਂ ਬਾਅਦ ਹੁਣ ਉੱਤਰ ਭਾਰਤ ਵੱਲ ਵਧਦਾ ਜਾ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ, ਹੁਣ ਇਹ ਕਮਜ਼ੋਰ ਪੈਣ ਲੱਗਿਆ ਹੈ। ਪਰ ਅਗਲੇ 2 ਦਿਨਾਂ ਦੌਰਾਨ ਉੱਤਰ ਭਾਰਤ ‘ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਇਹ ਤੂਫਾਨ ਜਿਹਨਾਂ ਸੂਬਿਆਂ ‘ਚੋਂ ਲੰਘਿਆ, ਉਥੇ ਤਾਂ ਇਸਨੇ ਤਬਾਹੀ ਮਚਾਈ ਹੀ ਹੈ, ਪਰ ਇਸਦੇ ਅਸਰ ਨਾਲ ਹੋਰ ਸੂਬਿਆਂ ‘ਚ ਮੌਸਮ ਬਦਲ ਚੁੱਕਿਆ ਹੈ। ਮੰਗਲਵਾਰ ਨੂੰ ਪੰਜਾਬ, ਹਰਿਆਣਾ ਸਣੇ ਕਈ ਸੂਬਿਆਂ ‘ਚ ਅਸਮਾਨ ‘ਚ ਬੱਦਲ ਛਾਏ ਰਹੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ-NCR ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ‘ਚ 2 ਦਿਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

ਗੁਜਰਾਤ ‘ਚ ਹਾਲਾਤ ਦਾ ਜਾਇਜ਼ਾ ਲੈਣਗੇ PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੁੱਧਵਾਰ ਨੂੰ ਗੁਜਰਾਤ ‘ਚ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਪੀਐੱਮ ਏਅਰਫੋਰਸ ਦੇ ਹੈਲੀਕਾਪਟਰ ਜ਼ਰੀਏ ਪ੍ਰਭਾਵਿਤ ਇਲਾਕਿਆਂ ‘ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਉਹ ਸੂਬੇ ਦੇ ਮੁੱਖ ਮਂਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨਗੇ।

ਕਈ ਜਾਨਾਂ ਗਈਆਂ, ਕਈ ਬਚਾਉਣ ਦੀ ਕੋਸ਼ਿਸ਼

ਤਾਊਤੇ ਤੂਫਾਨ ਦੇ ਚਲਦੇ 5 ਸੂਬਿਆਂ ‘ਚ 25 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹਨਾਂ ‘ਚੋਂ ਸਭ ਤੋਂ ਵੱਧ ਮੌਤਾਂ ਮਹਾਂਰਾਸ਼ਟਰ ‘ਚ ਹੋਈਆਂ ਹਨ। ਇਸ ਤੋਂ ਇਲਾਵਾ ਮੁੰਬਈ ‘ਚ ਇੱਕ ਸਮੰਦਰੀ ਜਹਾਜ਼ ਬਾਰਜ P305 ਡੁੱਬਣ ਦੀ ਵੀ ਖ਼ਬਰ ਹੈ, ਜਿਸਦੇ ਡੁੱਬਣ ਕਾਰਨ 171 ਲੋਕ ਲਾਪਤਾ ਹੋ ਗਏ। ਇਹਨਾਂ ‘ਚੋਂ 146 ਨੂੰ ਰੈਸਕਿਊ ਕੀਤਾ ਗਿਆ ਹੈ, ਬਾਕੀਆਂ ਦੀ ਭਾਲ ਹਾਲੇ ਵੀ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments