October 18, 2022
(Chandigarh)
ਪੰਜਾਬ ਦੇ ਜੇਲ੍ਹ ਮੰਤਰੀ ਸੂਬੇ ਦੀਆਂ ਜੇਲ੍ਹਾਂ ਦੇ ਕਾਇਆਕਲਪ ਦਾ ਦਾਅਵਾ ਕਰਦੇ ਨਹੀਂ ਥਕਦੇ, ਪਰ ਹੁਣ ਇੱਕ ਵੀਡੀਓ ਨੇ ਜੇਲ੍ਹਾਂ ਦੇ ਸੂਰਤ-ਏ-ਹਾਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਮਲਾ ਅੰਮ੍ਰਿਤਸਰ ਦਾ ਹੈ, ਜਿਥੇ ਜੇਲ੍ਹ ਦੇ ਅੰਦਰ ਕੈਦੀ ਸ਼ਰੇਆਮ ਨਸ਼ਾ ਕਰ ਰਹੇ ਹਨ। ਪਿਛਲੇ ਦਿਨੀਂ ਜੇਲ੍ਹ ਕੱਟ ਕੇ ਆਏ ਇੱਕ ਸ਼ਖਸ ਨੇ ਵੀਡੀਓ ਜਾਰੀ ਕਰਕੇ ਜੇਲ੍ਹਾਂ ‘ਚ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਵੀਡੀਓ ਮੁਤਾਬਕ, ਜੇਲ੍ਹ ਵਿੱਚ ਲੋਕ ਝੁੰਡ ਬਣਾ ਕੇ ਅਰਾਮ ਨਾਲ ਪੰਨੀ ਦਾ ਇਸਤੇਮਾਲ ਕਰਕੇ ਨਸ਼ਾ ਲੈ ਰਹੇ ਹਨ।
ਜੇਲ੍ਹ ਮੰਤਰੀ ਨੇ ਲਿਆ ਨੋਟਿਸ
ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਦੀ ਗੱਲ ਕਹੀ ਹੈ। ਬੈਂਸ ਨੇ ਟਵੀਟ ਕਰਕੇ ਕਿਹਾ, “ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜੇਲ੍ਹ ਵਿਭਾਗ ਦਾ ਕੋਈ ਵੀ ਇਸ ਵਿੱਚ ਸ਼ਾਮਲ ਹੋਇਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।”
Have taken a strict note of it, Thorough investigation will be done by Police and involvement of who so ever from Jail Department will come will not be spared. https://t.co/Mpl8iuQWBU
— Harjot Singh Bains (@harjotbains) October 18, 2022
ਹੈਰਾਨੀ ਦੀ ਗੱਲ ਹੈ ਕਿ ਸਖਤੀ ਦੇ ਬਾਵਜੂਦ ਜੇਲ੍ਹਾਂ ਵਿੱਚ ਨਸ਼ਾ ਵਿੱਕ ਰਿਹਾ ਹੈ ਅਤੇ ਕੈਦੀ ਨਸ਼ਾ ਲੈਂਦੇ ਵੀ ਹਨ। ਕੁਝ ਲੋਕ ਨਹੀਂ, ਕਾਫੀ ਵੱਡੀ ਗਿਣਤੀ ਵਿੱਚ ਕੈਦੀ ਅਤੇ ਹਵਾਲਾਤੀਆਂ ਤੱਕ ਨਸ਼ਾ ਪਹੁੰਚਦਾ ਹੈ। ਬੀਤੇ ਸਮੇਂ ਵਿੱਚ ਨਸ਼ੇ ਅਤੇ ਮੋਬਾਈਲ ਦੀ ਤਸਕਰੀ ਨੂੰ ਰੋਕਣ ਲਈ CRPF ਅਤੇ ਅਰਧ ਸੈਨਿਕ ਬਲ ਵੀ ਜੇਲ੍ਹਾਂ ਵਿੱਚ ਤੈਨਾਤ ਕੀਤੇ ਗਏ ਸਨ, ਪਰ ਅਜੇ ਤੱਕ ਇਹਨਾਂ ਦੋਵਾਂ ‘ਤੇ ਸ਼ਿਕੰਜਾ ਕਸਣ ਵਿੱਚ ਪੰਜਾਬ ਸਰਕਾਰ ਨਾਕਾਮਯਾਬ ਰਹੀ ਹੈ।