Home Business & Economy ...ਤਾਂ ਕੀ Twitter Head ਦੀ ਪੋਸਟ ਛੱਡ ਦੇਣਗੇ Elon Musk..?

…ਤਾਂ ਕੀ Twitter Head ਦੀ ਪੋਸਟ ਛੱਡ ਦੇਣਗੇ Elon Musk..?

December 19, 2022
(Bureau Report)

ਹਾਲ ਹੀ ਵਿੱਚ ਸੋਸ਼ਲ ਮੀਡੀਆ ਕੰਪਨੀ ਟਵਿਟਰ ਦੇ ਬੌਸ ਬਣੇ ਐਲਨ ਮਸਕ ਨੇ ਟਵਿਟਰ ਯੂਜ਼ਰ ਤੋਂ ਇੱਕ ਸਵਾਲ ਪੁੱਛਿਆ ਸੀ, ਜਿਸਦਾ ਫਾਈਨਲ ਨਤੀਜਾ ਸਾਹਮਣੇ ਆ ਗਿਆ ਹੈ। ਸਵਾਲ ਸੀ ਕਿ ਉਹਨਾਂ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣਾ ਚਾਹੀਦਾ ਹੈ ਜਾਂ ਉਸ ਨੂੰ ਛੱਡ ਦੇਣਾ ਚਾਹੀਦਾ ਹੈ। ਪੋਲ ਵਿੱਚ 57.5% ਯੂਜ਼ਰਸ ਨੇ ‘ਹਾਂ’ ਅਤੇ 42.5% ਯੂਜ਼ਰਸ ਨੇ ‘ਨਾਂਹ’ ਵਿੱਚ ਜਵਾਬ ਦਿੱਤਾ ਹੈ। ਯਾਨੀ ਲੋਕਾਂ ਦਾ ਮੰਨਣਾ ਹੈ ਕਿ ਮਸਕ ਨੂੰ ਟਵਿਟਰ ਹੈੱਡ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਇਸ ਪੋਲ ਤੋਂ ਬਾਅਦ ਹੁਣ ਸਵਾਲ ਇਹ ਉਠ ਰਿਹਾ ਹੈ ਕਿ..ਕੀ ਮਸਕ ਇਸ ਪੋਲ ਰਿਜ਼ਲਟ ਨੂੰ ਮੰਨ ਕੇ ਟਵਿਟਰ ਹੈੱਡ ਦਾ ਅਹੁਦਾ ਛੱਡ ਦੇਣਗੇ? ਕਿਉਂਕਿ ਖੁਦ ਐਲਨ ਮਸਕ ਨੇ ਪੋਲ ਸ਼ੁਰੂ ਕਰਦਿਆਂ ਇਹ ਲਿਖਿਆ ਸੀ ਕਿ ਉਹ ਪੋਲ ਰਿਜ਼ਲਟ ਦੀ ਪਾਲਣਾ ਕਰਨਗੇ। ਦੱਸ ਦਈਏ ਕਿ 1 ਕਰੋੜ 75 ਲੱਖ 2 ਹਜ਼ਾਰ 391 ਲੋਕਾਂ ਨੇ ਇਸ ਬਾਰੇ ਆਪਣੀ ਰਾਏ ਦਿੱਤੀ ਹੈ।

ਪੋਲ ਜ਼ਰੀਏ ਹੀ ਸੰਭਵ ਹੋਈ ਸੀ ਟਵਿਟਰ ‘ਤੇ ਟਰੰਪ ਦੀ ਵਾਪਸੀ !

ਦੱਸਣਯੋਗ ਹੈ ਕਿ ਐਲਨ ਮਸਕ ਅਕਸਰ ਕਈ ਮੁੱਦਿਆਂ ‘ਤੇ ਫ਼ੈਸਲੇ ਲੈਣ ਲਈ ਟਵਿਟਰ ਪੋਲ ਦੀ ਮਦਦ ਲੈਂਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ ਮੁੜ ਬਹਾਲ ਕਰਨ ਲਈ ਵੀ ਉਹਨਾਂ ਨੇ ਟਵਿਟਰ ਜ਼ਰੀਏ ਹੀ ਲੋਕਾਂ ਦੀ ਰਾਏ ਮੰਗੀ ਸੀ। ਉਸ ਪੋਲ ਵਿੱਚ 52 ਫ਼ੀਸਦ ਲੋਕਾਂ ਨੇ ‘ਹਾਂ’ ਵਿੱਚ ਜਵਾਬ ਦਿੱਤਾ ਸੀ ਤੇ ਆਖਰਕਾਰ ਟਰੰਪ ਦਾ ਅਕਾਊਂਟ ਬਹਾਲ ਕਰ ਦਿੱਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments