Home Punjab ਕੀ BMW 'ਤੇ CM ਮਾਨ ਨੇ ਬੋਲਿਆ ਝੂਠ..? ਜਰਮਨੀ ਦੀ ਕਾਰ ਕੰਪਨੀ...

ਕੀ BMW ‘ਤੇ CM ਮਾਨ ਨੇ ਬੋਲਿਆ ਝੂਠ..? ਜਰਮਨੀ ਦੀ ਕਾਰ ਕੰਪਨੀ ਦੇ ਬਿਆਨ ਤੋੰ ਬਾਅਦ ਸਰਕਾਰ ਦੀ ਕਿਰਕਿਰੀ

September 14, 2022
(Chandigarh)

BMW ਗਰੁੱਪ ਵੱਲੋੰ ਪੰਜਾਬ ‘ਚ ਕਾਰ ਪਾਰਟਸ ਦਾ ਪਲਾੰਟ ਲਗਾਉਣ ਦਾ ਦਾਅਵਾ ਕਰਕੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਕਿਰਕਿਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। BMW ਨੇ ਬਿਆਨ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਪੰਜਾਬ ‘ਚ ਆਟੋ ਕੰਪੋਨੈੰਟ ਪਲਾੰਟ ਲਗਾਉਣ ਦਾ ਉਸਦਾ ਕੋਈ ਇਰਾਦਾ ਨਹੀੰ ਹੈ। ਜਰਮਨ ਗਰੁੱਪ ਨੇ ਇੱਕ ਬਿਆਨ ‘ਚ ਕਿਹਾ, “BMW ਗਰੁੱਪ ਇੰਡੀਆ ਦੇ ਪੰਜਾਬ ‘ਚ ਵੱਖਰਾ ਮੈਨੂਫੈਕਚਰਿੰਗ ਆਪਰੇਸ਼ਨ ਸਥਾਪਿਤ ਕਰਨ ਦੀ ਕੋਈ ਯੋਜਨਾ ਨਹੀੰ ਹੈ।”

ਦਰਅਸਲ, ਜਰਮਨੀ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜਰਮਨੀ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ BMW ਪੰਜਾਬ ‘ਚ ਆਟੋ ਪਾਰਟਸ ਬਣਾਉਣ ਵਾਲੀ ਇੱਕ ਯੂਨਿਟ ਲਗਾਉਣ ਲਈ ਤਿਆਰ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕੰਪਨੀ ਨੇ ਸੂਬੇ ‘ਚ ਆਟੋ ਪਾਰਟਸ ਬਣਾਉਣ ਵਾਲੀ ਇਕਾਈ ਲਗਾਉਣ ‘ਤੇ ਸਹਿਮਤੀ ਜਤਾਈ ਹੈ, ਪਰ ਹੁਣ BMW ਦੇ ਬਿਆਨ ਤੋੰ ਬਾਅਦ CM ਵਿਰੋਧੀਆੰ ਦੇ ਨਿਸ਼ਾਨੇ ‘ਤੇ ਆ ਗਏ ਹਨ।

CM ਭਗਵੰਤ ਮਾਨ ਦੇ ਦਾਅਵੇ ਵਾਲੀ ਖ਼ਬਰ ਇਥੇ ਪੜ੍ਹੋ:- ਪੰਜਾਬ ‘ਚ ਕਾਰ ਪਾਰਟਸ ਦਾ ਪਲਾੰਟ ਲਗਾਏਗੀ BMW..ਮੁੱਖ ਮੰਤਰੀ ਦਾ ਦਾਅਵਾ- ਕੰਪਨੀ ਨੇ ਜਤਾਈ ਸਹਿਮਤੀ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, “ਮੁੱਖ ਮੰਤਰੀ ਦੇ ਦਾਅਵੇ ਦੇ ਉਲਟ BMW ਨੇ ਪੰਜਾਬ ‘ਚ ਕੋਈ ਪਲਾੰਟ ਲਗਾਉਣ ਤੋੰ ਇਨਕਾਰ ਕੀਤਾ ਹੈ। ਕੀ ਇਸ ‘ਤੇ ਸੀਐੱਮ ਆਪਣੀ ਸਥਿਤੀ ਸਪੱਸ਼ਟ ਕਰ ਸਕਦੇ ਹਨ ਜਾੰ ਉਹ ਪੂਰੇ ਸੂਬੇ ਨੂੰ ਝੂਠ ਬੋਲ ਰਹੇ ਹਨ?”

ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਮਾਨ ਸਰਕਾਰ ‘ਤੇ ਹਮਲਾ ਬੋਲਿਆ। ਸਿਰਸਾ ਨੇ ਟਵਿਟਰ ‘ਤੇ ਲਿਖਿਆ, “ਨੈਸ਼ਨਲ ਸ਼ੇਮ…ਭਗਵੰਤ ਮਾਨ ਨੇ ਦਾਅਵਾ ਕੀਤਾ ਕਿ BMW ਪੰਜਾਬ ਵਿੱਚ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਕੰਪਨੀ ਨੇ ਅੱਜ ਇੱਕ ਅਧਿਕਾਰਤ ਪ੍ਰੈਸ ਬਿਆਨ ਵਿੱਚ ਇਸ ਬਿਆਨ ਦਾ ਖੰਡਨ ਕੀਤਾ ਹੈ। ਸਸਤੀ ਪਬਲੀਸਿਟੀ ਹਾਸਿਲ ਕਰਨ ਲਈ ਕੇਜਰੀਵਾਲ-ਮਾਨ ਜੋੜੀ ਹੋਰ ਕਿੰਨਾ ਝੂਠ ਬੋਲਣਗੇ? ਇਹ ਹਰ ਭਾਰਤੀ ਲਈ ਸ਼ਰਮਨਾਕ ਹੈ !!

ਇਸ ਮਸਲੇ ‘ਤੇ ਅਕਾਲੀ ਦਲ ਵੀ ਹਮਲਾਵਰ ਹੈ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਟਵਿਟਰ ‘ਤੇ ਲਿਖਿਆ, “ਭਗਵੰਤ ਮਾਨ ਨੂੰ ਤੁਰੰਤ ਸਾਰੇ ਤੱਥ ਰਿਕਾਰਡ ‘ਤੇ ਲਿਆਉਣੇ ਚਾਹੀਦੇ ਹਨ। ਇਹ ਮਾਣਯੋਗ ਮੁੱਖ ਮੰਤਰੀ ਦੇ ਦਫ਼ਤਰ ਦੀ ਭਰੋਸੇਯੋਗਤਾ ਦਾ ਸਵਾਲ ਹੈ। ਕਿਸ ਗੱਲ ਨੇ BMW ਨੂੰ ਅਜਿਹਾ ਬਿਆਨ ਜਾਰੀ ਕਰਨ ਲਈ ਮਜਬੂਰ ਕੀਤਾ।

ਵਿਵਾਦ ਵਧਣ ਤੋੰ ਬਾਅਦ ‘ਆਪ’ ਨੇ ਸਫਾਈ ਦਿੰਦੇ ਹੋਏ ਵਿਰੋਧੀਆੰ ‘ਤੇ ਪਲਟਵਾਰ ਕੀਤਾ। ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ BMW ਨੇ CM ਦੇ ਨਾਲ ਬੈਠਕ ‘ਚ ਪਲਾੰਟ ਖੋਲ੍ਹਣ ‘ਤੇ ਹਾਮੀ ਭਰੀ ਹੈ, ਪਰ ਔਪਚਾਰਿਕਤਾ ਪੂਰੇ ਕਰਨ ‘ਚ ਥੋੜ੍ਹਾ ਵਕਤ ਲਗਦਾ ਹੈ। ਕੰਗ ਦੇ ਮੁਤਾਬਕ, BMW ਦਾ ਜੋ ਬਿਆਨ ਆਇਆ ਹੈ, ਉਹ ਇੰਡੀਆ ਯੂਨਿਟ ਦਾ ਹੈ। ਜਦਕਿ ਸੀਐੱਮ ਦੀ ਮੀਟਿੰਗ ਹੈੱਡ ਆਫਿਸ ਵਿੱਚ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments