ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਦਿਨੀੰ ਹਰਿਆਣਾ ਵਿਧਾਨ ਸਭਾ ਦੇ ਬਾਹਰ ਜੋ ਨਜ਼ਾਰਾ ਵੇਖਣ ਨੂੰ ਮਿਲਿਆ, ਉਸਦਾ ਖਾਮਿਆਜ਼ਾ ਵੀ ਹੁਣ ਅਕਾਲੀ ਵਿਧਾਇਕਾਂ ਨੂੰ ਭੁਗਤਣਾ ਪੈ ਰਿਹਾ ਹੈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਦਾ ਘੇਰਾਓ ਕਰਨ ਵਾਲੇ 9 ਅਕਾਲੀ ਵਿਧਾਇਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ-3 ਥਾਣੇ ‘ਚ FIR ਦਰਜ ਕੀਤੀ ਗਈ ਹੈ।
ਜਿਹਨਾਂ ਵਿਧਾਇਕਾਂ ਖਿਲਾਫ਼ FIR ਦਰਜ ਹੋਈ ਹੈ, ਉਹਨਾਂ ਵਿੱਚ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਚੰਦੂਮਾਜਰਾ, ਸ਼ਰਨਜੀਤ ਢਿੱਲੋਂ, ਮਨਪ੍ਰੀਤ ਅਯਾਲੀ, ਐੱਨ.ਕੇ. ਸ਼ਰਮਾ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰਤਾਪ ਵਡਾਲਾ, ਬਲਦੇਵ ਸਿੰਘ ਅਤੇ ਸੁਖਵਿੰਦਰ ਕੁਮਾਰ ਸ਼ਾਮਲ ਹਨ। ਇਹਨਾਂ ਵਿਧਾਇਕਾਂ ਉੱਪਰ ਮਨੋਹਰ ਲਾਲ ‘ਤੇ ਹਮਲੇ ਦੀ ਕੋਸ਼ਿਸ਼ ਦਾ ਇਲਜ਼ਾਮ ਹੈ।
ਇਹਨਾਂ ਵਿਧਾਇਕਾਂ ‘ਤੇ ਧਾਰਾ-186, 323, 341 ਅਤੇ 511 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਵਿਧਾਨ ਸਭਾ ਦੇ ਬਾਹਰ 10 ਮਾਰਚ ਨੂੰ ਜਦੋੰ ਹਰਿਆਣਾ ਦੇ ਮੁੱਖ ਮੰਤਰੀ ਮੀਡੀਆ ਨਾਲ ਮੁਖਾਤਿਬ ਹੋ ਰਹੇ ਸਨ, ਉਸ ਵੇਲੇ ਅਕਾਲੀ ਵਿਧਾਇਕਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਉਹਨਾਂ ਦਾ ਘੇਰਾਓ ਕੀਤਾ ਗਿਆ ਸੀ।