Home CRIME ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ 'ਤੇ ਕਾਤਿਲਾਨਾ ਹਮਲਾ...ਵਾਲ-ਵਾਲ ਬਚੇ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ‘ਤੇ ਕਾਤਿਲਾਨਾ ਹਮਲਾ…ਵਾਲ-ਵਾਲ ਬਚੇ

November 3, 2022

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਕਾਤਿਲਾਨਾ ਹਮਲਾ ਹੋਇਆ ਹੈ। ਹਮਲੇ ਵਿੱਚ ਇਮਰਾਨ ਦੇ ਪੈਰ ‘ਤੇ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਮਲਾ ਉਸ ਵਕਤ ਹੋਇਆ, ਜਦੋਂ ਉਹ ਵਜ਼ੀਰਾਬਾਦ ਵਿੱਚ ਰੈਲੀ ਕਰ ਰਹੇ ਸਨ। ਰੈਲੀ ਦੌਰਾਨ 2 ਹਮਲਾਵਰਾਂ ਨੇ ਉਹਨਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

ਇਸ ਫਾਇਰਿੰਗ ਵਿੱਚ ਇਮਰਾਨ ਤੋਂ ਇਲਾਵਾ ਸਾਂਸਦ ਫੈਜ਼ਲ ਜਾਵੇਦ ਅਤੇ 4 ਹੋਰ ਲੋਕ ਜ਼ਖਮੀ ਹੋਏ ਹਨ।

Image
ਹਮਲੇ ‘ਚ ਜ਼ਖਮੀ ਹੋਏ ਸਾਂਸਦ ਫੈਜ਼ਲ ਜਾਵੇਦ

ਇਮਰਾਨ ਖ਼ਾਨ ਨੂੰ ਲਾਹੌਰ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਇੱਕ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਵਿਚੋਂ ਇੱਕ ਕੋਲ ਪਿਸਟਲ ਸੀ ਤੇ ਦੂਜੇ ਦੇ ਹੱਥ ਵਿੱਚ ਆਟੋਮੈਟਿਕ ਰਾਈਫਲ ਸੀ।

ਇਮਰਾਨ ਨੂੰ ਮਾਰਨ ਆਇਆ ਸੀ- ਹਮਲਾਵਰ

ਓਧਰ ਹਮਲਾਵਰਾ ਵਿਚੋਂ ਇੱਕ ਨੇ ਬਕਾਇਦਾ ਕੈਮਰੇ ‘ਤੇ ਆਪਣਾ ਗੁਨਾਹ ਕਬੂਲਿਆ ਹੈ। ਉਸਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮਾਰਨ ਲਈ ਹੀ ਆਇਆ ਸੀ, ਕਿਉਂਕਿ ਉਸ ਨੂੰ ਲਗਦਾ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਸਨੇ ਦੱਸਿਆ ਕਿ ਉਹ ਬਾਈਕ ‘ਤੇ ਗੁੱਜਰਾਂਵਾਲਾ ਤੱਕ ਆਇਆ ਅਤੇ ਬਾਈਕ ਨੂੰ ਆਪਣੇ ਚਾਚੇ ਦੇ ਘਰ ਛੱਡ ਦਿੱਤਾ।

ਇੰਸ਼ਾ ਅੱਲ੍ਹਾ ਮੈਂ ਫੇਰ ਵਾਪਸੀ ਕਰਾਂਗਾ- ਇਮਰਾਨ

ਇਮਰਾਨ ਖ਼ਾਨ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ਅੱਲ੍ਹਾ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਅੱਲ੍ਹਾ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ। ਇੰਸ਼ਾ ਅੱਲ੍ਹਾ ਮੈਂ ਫੇਰ ਵਾਪਸੀ ਕਰਾਂਗਾ, ਲੜਾਈ ਜਾਰੀ ਰੱਖਾਂਗਾ।”

ਦੱਸ ਦਈਏ ਕਿ ਇਮਰਾਨ ਖ਼ਾਨ ਇਸ ਵੇਲੇ ਪਾਕਿਸਤਾਨ ਵਿੱਚ ਅਜ਼ਾਦੀ ਮਾਰਚ ਕੱਢ ਰਹੇ ਹਨ। ਉਹ ਮੌਜੂਦਾ ਸਰਕਾਰ ਦੇ ਖਿਲਾਫ਼ ਸੜਕ ‘ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਤੋਂ ਤੋਸ਼ਖਾਨਾ ਮਾਮਲੇ ਵਿੱਚ ਇਮਰਾਨ ਦੋਸ਼ੀ ਪਾਏ ਗਏ ਹਨ, ਉਹਨਾਂ ਵੱਲੋਂ ਅਜ਼ਾਦੀ ਮਾਰਚ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਕੜੀ ਵਿੱਚ ਵੀਰਵਾਰ ਨੂੰ ਵੀ ਅਜ਼ਾਦੀ ਮਾਰਚ ਕੱਢਿਆ ਜਾ ਰਿਹਾ ਸੀ ਅਤੇ ਉਸੇ ਦੌਰਾਨ ਇਹ ਹਮਲਾ ਹੋ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments