Home Election ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ: ਹਰਸਿਮਰਤ ਨੇ ਕੈਪਟਨ ਨੂੰ...

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ: ਹਰਸਿਮਰਤ ਨੇ ਕੈਪਟਨ ਨੂੰ ਯਾਦ ਦਵਾਈ ਪੁਰਾਣੀ ‘ਚਿੱਠੀ’

ਬਿਓਰੋ। ਪੰਜਾਬ ਸਰਕਾਰ ਵੱਲੋਂ 2 ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਨੇ ਲਗਾਤਾਰ ਤੂਲ ਫੜਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਹਮਲਾਵਰ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਗ੍ਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈੱਸ’ ‘ਚ ਛਪੀ ਖ਼ਬਰ ਦੇ ਹਵਾਲੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਵੱਲੋਂ ਹੀ ਲਿਖੀ ਇੱਕ ਚਿੱਠੀ ਚੇਤੇ ਕਰਵਾਈ ਹੈ।

ਦਰਅਸਲ, ਜਦੋਂ 2013 ‘ਚ ਕੈਪਟਨ ਅਮਰਿੰਦਰ ਿਸੰਘ ਨੂੰ ਹਟਾ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਉਸ ਵੇਲੇ ਕੈਪਟਨ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਗਿਆ ਸੀ ਕਿ ਬਾਜਵਾ ਦੇ ਪਿਤਾ ਸਤਨਾਮ ਸਿੰਘ ਬਾਜਵਾ ਦਹਿਸ਼ਤਗਰਦਾਂ ਵੱਲੋਂ ਨਹੀਂ ਮਾਰੇ ਗਏ ਸਨ, ਬਲਕਿ ਆਪਸੀ ਦੁਸ਼ਮਣੀ ਨੂੰ ਲੈ ਕੇ ਗੈਂਗਵਾਰ ‘ਚ ਮਾਰੇ ਗਏ ਸਨ। ਇਸਦੇ ਉਲਟ ਆਪਣੇ ਤਾਜ਼ਾ ਬਿਆਨ ‘ਚ ਕੈਪਟਨ ਨੇ ਕਿਹਾ ਸੀ ਕਿ ਫਤਿਹਜੰਗ ਬਾਜਵਾ(ਪ੍ਰਤਾਪ ਬਾਜਵਾ ਦੇ ਭਰਾ) ਦੇ ਪਿਤਾ 1987 ‘ਚ ਦਹਿਸ਼ਤਗਰਦੀ ਹਮਲੇ ‘ਚ ਮਾਰੇ ਗਏ ਸਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਸ਼ੇਅਰ ਕਰਦਿਆਂ ਹਰਸਿਮਰਤ ਬਾਦਲ ਨੇ ਲਿਖਿਆ, “ਕੈਪਟਨ ਅਮਰਿੰਦਰ ਸਿੰਘ, ਲੱਗਦਾ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ। ਤੁਸੀਂ ਆਪਣੇ ਬਿਆਨ ਇੱਕ ਗਿਰਗਿਟ ਦੇ ਰੰਗ ਬਦਲਣ ਤੋਂ ਵੀ ਵੱਧ ਤੇਜ਼ੀ ਨਾਲ ਬਦਲਦੇ ਹੋ। ਕੋਈ ਗੱਲ ਨਹੀਂ, ਇਹ ਤੁਹਾਡੇ ਵੱਲੋਂ ਕੁਝ ਹੀ ਸਾਲ ਪਹਿਲਾਂ ਬਾਜਵਾ ਦੇ ਪਿਤਾ ਬਾਰੇ ਦਿੱਤੇ ਤੁਹਾਡੇ ਬਿਆਨ ਦਾ ਇੱਕ Reminder ਹੈ।”

‘ਸੱਤਾ ‘ਚ ਆਉਣ ‘ਤੇ ਦਰਜ ਕਰਾਂਗੇ ਕੇਸ’

਼ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਇਸ ਫ਼ੈਸਲੇ ਨੂੰ ਵਿਧਾਇਕਾਂ ਦੀ ਇਮਾਨਦਾਰੀ ਖਰੀਦਣ ਵਾਲਾ ਫ਼ੈਸਲਾ ਕਰਾਰ ਦਿੱਤਾ ਜਾ ਰਿਹਾ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਫ਼ੈਸਲੇ ਨੂੰ ਅਧਾਰ ਬਣਾਉੰਦੇ ਹੋਏ ਕੈਪਟਨ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ, ਤਾਂ SAD-BSP ਦੀ ਸਰਕਾਰ ਦੇ ਸੱਤਾ ‘ਚ ਆਉਂਦੇ ਹੀ ਨਾ ਸਿਰਫ਼ ਇਹ ਭਰਤੀਆਂ ਰੱਦ ਕੀਤੀਆਂ ਜਾਣਗੀਆਂ, ਬਲਕਿ ਇਸਦੇ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਉੱਪਰ ਕੇਸ ਵੀ ਦਰਜ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments