ਮਲੇਰਕੋਟਲਾ। ਪੰਜਾਬ ‘ਚ ਨਵਾਂ ਜ਼ਿਲ੍ਹਾ ਬਣਦੇ ਹੀ ਮਲੇਰਕੋਟਲਾ ਨੂੰ ਆਪਣਾ ਪਹਿਲਾ ਮਹਿਲਾ ਪੁਲਿਸ ਥਾਣਾ ਵੀ ਮਿਲ ਚੁੱਕਿਆ ਹੈ।
ਇਸਦੇ ਨਾਲ ਹੀ ਜ਼ਿਲ੍ਹੇ ਦੀ ਪਹਿਲੀ ਮਹਿਲਾ SSP ਕੰਵਰਦੀਪ ਕੌਰ ਨੇ ਵੀ ਚਾਰਜ ਸੰਭਾਲ ਲਿਆ ਹੈ।
ਇਸ ਖਾਸ ਮੌਕੇ DIG ਪਟਿਆਲਾ ਰੇਂਜ ਵਿਕਰਮਜੀਤ ਦੁੱਗਲ ਅਤੇ SSP ਸੰਗਰੂਰ ਵਿਵੇਕ ਸੋਨੀ ਵੀ ਮੌਜੂਦ ਰਹੇ।
ਦੋਵੇਂ ਪੁਲਿਸ ਅਧਿਕਾਰੀਆਂ ਨੇ SSP ਕੰਵਰਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਪਹਿਲਾਂ DIG ਵਿਕਰਮਜੀਤ ਦੁੱਗਲ ਵੱਲੋਂ ਜ਼ਿਲ੍ਗੇ ਦੀ ਪਹਿਲੀ ਮਹਿਲਾ SSP ਕੰਵਰਦੀਪ ਕੌਰ ਨੂੰ ਸੈਲਿਊਟ ਵੀ ਕੀਤਾ ਅਤੇ ਉਹਨਾਂ ਦਾ ਮਾਣ ਵਧਾਇਆ।
ਇਸ ਸਭ ਦੇ ਵਿਚਾਲੇ ਤਿੰਨੇ ਪੁਲਿਸ ਅਧਿਕਾਰੀਆਂ ਨੇ ਮਹਿਲਾ ਪੁਲਿਸ ਥਾਣੇ ਦਾ ਜਾਇਜ਼ਾ ਵੀ ਲ
ਇਸ ਮਹਿਲਾ ਥਾਣੇ ਦਾ ਸਾਰਾ ਪ੍ਰਬੰਧਨ ਮਹਿਲਾ ਕਰਮਚਾਰੀਆਂ ਵੱਲੋਂ ਹੀ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਇਸ ਮਹਿਲਾ ਪੁਲਿਸ ਥਾਣੇ ਦਾ ਉਦਘਾਟਨ ਸੋਮਵਾਰ ਨੂੰ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਤਰੀਕੇ ਨਾਲ ਕੀਤਾ ਗਿਆ ਸੀ।