October 14, 2022
(New Delhi)
ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ 12 ਨਵੰਬਰ ਨੂੰ 68 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ 8 ਦਸੰਬਰ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਚੋਣਾਂ ਦੇ ਐਲਾਨ ਦੇ ਨਾਲ ਹੀ ਹਿਮਾਚਲ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ 17 ਅਕਤੂਬਰ ਤੋਂ ਸ਼ੁਰੂ ਹੋਵੇਗਾ। 25 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। 27 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ। 29 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਦਿਨ ਹੋਵੇਗਾ।
Poll Events |
Single Phase (All 68 ACs) |
Date of issue of Gazette Notification |
17th October, 2022 (Monday) |
Last date for making nominations |
25th October, 2022 (Tuesday) |
Date for the scrutiny of nominations |
27th October, 2022 (Thursday) |
Last date for the withdrawal of candidatures |
29th October, 2022 (Saturday) |
Date of Poll |
12th November, 2022 (Saturday) |
Date of Counting |
8th December, 2022 (Thursday) |
Date before which the election shall be completed |
10th December, 2022 (Saturday) |
1,86,681 ਵੋਟਰ ਪਹਿਲੀ ਵਾਰ ਕਰਨਗੇ ਵੋਟਿੰਗ
ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਇਸ ਵਾਰ 1,86,681 ਵੋਟਰ ਪਹਿਲੀ ਵਾਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ। ਇਹ ਅੰਕੜਾ ਕੁੱਲ ਵੋਟਰਾਂ ਦਾ ਕਰੀਬ 3.5 ਫੀਸਦ ਹੈ। ਲਿਹਾਜ਼ਾ ਇਹ ਅੰਕੜਾ ਕਾਫੀ ਅਹਿਮ ਰਹਿ ਸਕਦਾ ਹੈ। ਦੱਸ ਦਈਏ ਕਿ ਇਸ ਵਾਰ ਸੂਬੇ ਵਿੱਚ 55,74,793 ਕੁੱਲ ਵੋਟਰ ਹਨ।
100 ਸਾਲ ਤੋਂ ਉੱਪਰ ਦੇ ਵੋਟਰਾਂ ‘ਚ ਵੀ ਉਤਸ਼ਾਹ
ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਸਮੇਂ ਇੱਕ ਦਿਲਚਸਪ ਅੰਕੜਾ ਮੀਡੀਆ ਦੇ ਸਾਹਮਣੇ ਰੱਖਿਆ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਹਿਮਾਚਲ ਵਿੱਚ ਇਸ ਵਾਰ 1184 ਵੋਟਰ ਅਜਿਹੇ ਹਨ, ਜਿਹਨਾਂ ਦੀ ਉਮਰ 100 ਸਾਲ ਤੋਂ ਉੱਪਰ ਹੈ। ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਕਿ ਇਹਨਾਂ ‘ਚੋਂ ਵਧੇਰੇਤਰ ਵੋਟ ਭੁਗਤਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਵੀ ਪਹੁੰਚ ਰਹੇ ਹਨ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ, 2023 ਨੂੰ ਖਤਮ ਹੋਣ ਜਾ ਰਿਹਾ ਹੈ।