ਬਿਓਰੋ। ਕਰਗਿਲ ਵਿਜੇ ਦਿਵਸ ਦੀ 22ਵੀਂ ਵਰ੍ਹੇਗੰਢ ‘ਤੇ ਪੂਰਾ ਦੇਸ਼ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਿਜੇ ਦਿਵਸ ਮੌਕੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਹਾਲਾਂਕਿ ਪਹਿਲਾਂ ਰਾਸ਼ਟਰਪਤੀ ਦਾ ਲੱਦਾਖ ਦੇ ਦ੍ਰਾਸ ਜਾਣ ਦਾ ਪ੍ਰੋਗਰਾਮ ਸੀ, ਪਰ ਖਰਾਬ ਮੌਸਮ ਦੇ ਚਲਦੇ ਇਸ ਨੂੰ ਰੱਦ ਕਰਨਾ ਪਿਆ।

ਓਧਰ ਪ੍ਰਧਾਨ ਮੰਤਰੀ ਨੇ ਵੀ ਪਾਕਿਸਤਾਨ ਦੇ ਨਾਲ ਹੋਏ ਇਸ ਯੁੱਧ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਬਹਾਦੁਰੀ ਹਰ ਦਿਨ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦੀ ਹੈ।
We remember their sacrifices.
We remember their valour.
Today, on Kargil Vijay Diwas we pay homage to all those who lost their lives in Kargil protecting our nation. Their bravery motivates us every single day.
Also sharing an excerpt from last year’s ’Mann Ki Baat.’ pic.twitter.com/jC42es8OLz
— Narendra Modi (@narendramodi) July 26, 2021
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਗਿਲ ਵਿਜੇ ਦਿਵਸ ਦੀ ਵਰ੍ਹੇਗੰਢ ਮੌਕੇ ਦਿੱਲੀ ‘ਚ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਦੇ ਨਾਲ ਤਿੰਨੇ ਫੌਜਾਂ ਦੇ ਪ੍ਰਮੁੱਖ ਵੀ ਮੌਜੂਦ ਸਨ।

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਹੀਦਾਂ ਨੂੰ ਸੈਲਿਊਟ ਕੀਤਾ। ਸੀਐੱਮ ਕੈਪਟਨ ਨੇ ਚੰਡੀਗੜ੍ਹ ਦੇ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੀਐੱਮ ਨੇ ਪੰਜਾਬ ਦੇ ਉਹਨਾਂ 54 ਬਹਾਦਰ ਜਵਾਨਾਂ ਨੂੰ ਯਾਦ ਕੀਤਾ, ਜਿਹਨਾਂ ਨੇ ਕਰਗਿਲ ਯੁੱਧ ‘ਚ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ।

ਸੀਐੱਮ ਨੇ ਟਵੀਟ ਕਰਕੇ ਲਿਖਿਆ, “ਅੱਜ ਦੇ ਦਿਨ ਹੀ ਸਾਲ 1999 ਨੂੰ 60 ਦਿਨ ਚੱਲੀ ਲੰਬੀ ਕਾਰਗਿਲ ਦੀ ਲੜਾਈ ਵਿੱਚ ਭਾਰਤ ਨੇ ਫ਼ਤਿਹ ਹਾਸਲ ਕੀਤੀ ਸੀ। ਆਓ ਉਹਨਾਂ ਸਾਰੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰੀਏ, ਜਿਨ੍ਹਾਂ ਨੇ ਹੁਣ ਤੱਕ ਦੀ ਸਭ ਤੋਂ ਸਖ਼ਤ ਜੰਗ ਵਿੱਚ ਨਾ ਸਿਰਫ਼ ਬਹਾਦਰੀ ਨਾਲ ਜੰਗ ਲੜੀ ਬਲਕਿ ਉਸ ‘ਤੇ ਫ਼ਤਿਹ ਵੀ ਹਾਸਲ ਕੀਤੀ। ਮੈਂ, ਕਾਰਗਿਲ ਜੰਗ ਦੇ ਸਾਰੇ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਹਾਂ। ਜੈ ਹਿੰਦ।”
Remembering the Kargil Martyrs on the 22nd anniversary of the War. While we have successfully defeated the enemy, the threat still persists.
We have to be as cautious as ever, particularly after the new emerging nexus of China, Pakistan and Taliban together in the neighborhood. pic.twitter.com/rMNqgkUilb— Capt.Amarinder Singh (@capt_amarinder) July 26, 2021
ਸਾਲ 1999 ‘ਚ ਪਾਕਿਸਤਾਨੀ ਫੌਜ ਦੀ ਨਾਰਦਨ ਲਾਈਟ ਇਨਫੈਨਟਰੀ ਦੇ ਜਵਾਨ ਸਰਹੱਦ ਪਾਰ ਕਰਕੇ ਭਾਰਤ ‘ਚ ਵੜ ਆਏ ਸਨ ਅਤੇ ਉਹਨਾਂ ਨੇ ਕਰਗਿਲ ਦੀ ਚੋਟੀਆਂ ‘ਤੇ ਕਬਜ਼ਾ ਕਰ ਲਿਆ ਸੀ। ਜਿਸਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ ਅਤੇ ਕਰੀਬ 2 ਮਹੀਨਿਆਂ ਤੱਕ ਚੱਲੇ ਯੁੱਧ ਤੋਂ ਬਾਅਦ ਕਰਗਿਲ ਦੀਆਂ ਚੋਟੀਆਂ ‘ਤੇ ਤਿਰੰਗਾ ਫਹਿਰਾਇਆ ਸੀ।