ਬਿਓਰੋ। ਮੰਗਲਵਾਰ ਨੂੰ ਦੁਰਗਾ ਅਸ਼ਟਮੀ ਮੌਕੇ ਘਰ-ਘਰ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਕੰਜਕਾਂ ਨੂੰ ਹਲਵਾ, ਪੂਰੀ ਦਾ ਭੋਗ ਲਗਾਇਆ ਜਾਂਦਾ ਹੈ। ਜ਼ਾਹਿਰ ਹੈ ਕਿ ਇਹ ਰਿਵਾਜ਼ ਉਹਨਾਂ ਬਾਲੀਵੁੱਡ ਸਿਤਾਰਿਆਂ ਦੇ ਘਰ ‘ਚ ਵੀ ਹੁੰਦਾ ਹੋਵੇਗਾ, ਜੋ ਹਿੰਦੂ ਧਰਮ ‘ਚ ਵਿਸ਼ਵਾਸ ਰੱਖਦੇ ਹਨ। ਇਹਨਾਂ ‘ਚੋਂ ਹੀ ਇੱਕ ਹੈ ਬਾਲੀਵੁੱਡ ਦੀ ਕੰਟ੍ਰੋਵਰਸੀ ਕੁਈਨ ਕੰਗਨਾ ਰਣੌਤ।
ਕੰਗਨਾ ਰਣੌਤ ਦੇ ਘਰ ਜਦੋਂ ਅਸ਼ਟਮੀ ਪੂਜਨ ਲਈ ਪ੍ਰਸਾਦ ਬਣਿਆ, ਤਾਂ ਕੰਗਨਾ ਨੇ ਉਸਦੀ ਤਸਵੀਰ ਟਵਿਟਰ ‘ਤੇ ਪੋਸਟ ਕਰ ਦਿੱਤੀ। ਇਸ ਤਸਵੀਰ ਦੇ ਸੋਸ਼ਲ ਮੀਡੀਆ ‘ਤੇ ਆਉਣ ਦੀ ਦੇਰ ਹੀ ਸੀ, ਕਿ ਪ੍ਰਸਾਦ ਵਾਲੀ ਥਾਲੀ ‘ਚ ਪਿਆਜ ਵੇਖ ਕੇ ਟਵਿਟਰ ਯੂਜ਼ਰਸ ਭੜਕ ਗਏ।
Imagine to be fasting on ashtami when parsadam in your house looks like this …. अष्टमी की हार्दिक शुभकामनाएँ🥰🙏 pic.twitter.com/pRYp6KRDNX
— Kangana Ranaut (@KanganaTeam) April 20, 2021
ਦਰਅਸਲ, ਮਾਤਾ ਰਾਣੀ ਦੇ ਪ੍ਰਸਾਦ ‘ਚ ਪਿਆਜ ਦੀ ਵਰਤੋਂ ਨਹੀਂ ਹੁੰਦੀ, ਇਸੇ ਲਈ ਥਾਲੀ ‘ਚ ਪਏ ਪਿਆਜ਼ ਕਾਰਨ ਕੰਗਨਾ ਨੂੰ ਟ੍ਰੋਲ ਦਾ ਸ਼ਿਕਾਰ ਹੋਣਾ ਪਿਆ। ਟਵਿਟਰ ਯੂਜਰ ਕੰਗਨਾ ਦੇ ਹਿੰਦੂ ਧਰਮ ਬਾਰੇ ਗਿਆਨ ‘ਤੇ ਸਵਾਲ ਚੁੱਕ ਰਹੇ ਹਨ।