ਬਿਓਰੋ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਿਸੰਘ ਤੋਂ ਬਾਅਦ ਹੁਣ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਾਹੁਲ ਨੇ ਟਵੀਟ ਕਰਕੇ ਖੁਦ ਦੇ ਸੰਕ੍ਰਮਿਤ ਹੋਣ ਬਾਰੇ ਜਾਣਕਾਰੀ ਦਿੱਤੀ।
ਆਪਣੇ ਟਵੀਟ ‘ਚ ਰਾਹੁਲ ਗਾਂਧੀ ਨੇ ਲਿਖਿਆ, “ਹਲਕੇ ਲੱਛਣ ਮਿਲਣ ਤੋਂ ਬਾਅਦ ਮੇਰੇ ਵੱਲੋਂ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਲੋਕ ਹਾਲ ਹੀ ‘ਚ ਮੇਰੇ ਸੰਪਰਕ ‘ਚ ਆਏ ਹਨ, ਉਹ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਰਹਿਣ।”
After experiencing mild symptoms, I’ve just tested positive for COVID.
All those who’ve been in contact with me recently, please follow all safety protocols and stay safe.
— Rahul Gandhi (@RahulGandhi) April 20, 2021
ਰਾਹੁਲ ਗਾਂਧੀ ਦੇ ਕੋਰੋਨਾ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਦੀ ਚੰਗੀ ਸਿਹਤ ਅਤੇ ਜਲਦ ਰਿਕਵਰੀ ਦੀ ਕਾਮਨਾ ਕੀਤੀ ਹੈ।
I pray for the good health and quick recovery of Lok Sabha MP Shri @RahulGandhi Ji.
— Narendra Modi (@narendramodi) April 20, 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਹੁਲ ਗਾਂਧੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
Wishing @RahulGandhi who’s tested positive for #Covid19 a speedy recovery. Looking forward to seeing you back at work soon.
— Capt.Amarinder Singh (@capt_amarinder) April 20, 2021
AIIMS ‘ਚ ਭਰਤੀ ਹਨ ਡਾ. ਮਨਮੋਹਨ ਸਿੰਘ
ਸੋਮਵਾਰ ਸ਼ਾਮ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਹ AIIMS ਦੇ ਟ੍ਰੌਮਾ ਸੈਂਟਰ ‘ਚ ਜ਼ੇਰੇ ਇਲਾਜ ਹਨ।