Home CRIME ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 4 ਮੈਂਬਰ ਗ੍ਰਿਫ਼ਤਾਰ, ਹੋਏ ਵੱਡੇ ਖੁਲਾਸੇ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 4 ਮੈਂਬਰ ਗ੍ਰਿਫ਼ਤਾਰ, ਹੋਏ ਵੱਡੇ ਖੁਲਾਸੇ

ਖੰਨਾ। ਖੰਨਾ ਪੁਲਿਸ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਰੱਖਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ , ਜਿਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਗਿਰੋਹ ਨੂੰ ਜਰਮਨੀ ‘ਚੋਂ ਕੋਈ ਹੈਂਡਲਰ ਚਲਾ ਰਿਹਾ ਸੀ, ਜਿਸ ਨਾਲ ਇਸ ਗੈਂਗ ਦੇ ਲੀਡਰ ਨਾਲ ਸੰਬੰਧ ਸਨ।

ਸਾਬਕਾ ਫੌਜੀ ਹੈ ਗਿਰੋਹ ਦਾ ਮੁਖੀ

ਜਰਮਨੀ ਤੋਂ ਚਲਾਏ ਜਾ ਰਹੇ ਇਸ ਗਿਰੋਹ ਦਾ ਪੰਜਾਬ ‘ਚ ਮੁਖੀ ਜਸਪ੍ਰੀਤ ਨੂਪੀ ਹੈ, ਜੋ ਰੋਪੜ ਨਾਲ ਸਬੰਧ ਰਖਦਾ ਹੈ ਅਤੇ ਇੱਕ ਸਾਬਕਾ ਫੌਜੀ ਹੈ। DGP ਦਿਨਕਰ ਗੁਪਤਾ ਮੁਤਾਬਕ, ਕਤਲ ਦੇ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ  ਨੇ ਸੂਬੇ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਅੱਤਵਾਦੀ ਮੋਡਿਊਲ ਖੜ੍ਹਾ ਕੀਤਾ ਸੀ।

ਇਸ ਤਰ੍ਹਾਂ ਲੱਗੀ ਪੁਲਿਸ ਹੱਥ ਕਾਮਯਾਬੀ

ਦਰਅਸਲ, ਪੁਲਿਸ ਪਾਰਟੀ ਵੱਲੋਂ ਪ੍ਰਿਸਟਾਇਨ ਮਾਲ ਜੀਟੀ ਰੋਡ ਖੰਨਾ ਕੋਲ ਪੁਖਤਾ ਨਾਕੇਬੰਦੀ ਕਰਕੇ Etios ਕਾਰ ਰੋਕੀ ਗਈ ਸੀ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਪੁਲਿਸ ਪਾਰਟੀ ‘ਤੇ ਇੱਕ ਰੌਂਦ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਨੇ ਆਪਣਾ ਨਾਂਅ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਕਾਲਿਆਵਾਲਾ ਥਾਣਾ ਕਾਲਿਆਵਾਲਾ ਜ਼ਿਲ੍ਹਾ ਸਿਰਸਾ ਦੱਸਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੇ ਤੀਜੇ ਸਾਥੀ ਅਤੇ ਗੈਂਗ ਮੁਖੀ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੱਸਿਆ, ਜਿਸ ਨੂੰ ਵੀ ਤਕਨੀਕੀ ਮਦਦ ਨਾਲ ਸੂਆ ਪੁਲੀ ਮਾਜਰੀ ਦੇ ਨੇੜਿਓਂ ਇਸ ਦੇ ਇੱਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਨ ਉਰਫ ਕਬੀਰ ਵਾਸੀ ਵਾਲਮੀਕਿ ਬਸਤੀ ਸੂਰਜਕੁੰਡ ਰਾਮਬਾਗ ਮੇਰਠ ਥਾਣਾ ਸਿਵਲ ਲਾਈਨ ਮੇਰਠ ਯੂ.ਪੀ. ਸਮੇਤ ਕਾਬੂ ਕਰ ਲਿਆ ਗਿਆ। ਵਾਰਦਾਤ ਵਿੱਚ ਵਰਤੀ ਗਈ ਕਾਰ ਮਾਰਕਾ Etios, ਜਿਸ ’ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ, ਵੀ ਬਰਾਮਦ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments