Home Entertainment ਨਹੀਂ ਰਹੇ ਬਾਲੀਵੁੱਡ ਦੇ Tragedy King, ਦਿਲੀਪ ਕੁਮਾਰ ਨੇ 98 ਸਾਲ ਦੀ...

ਨਹੀਂ ਰਹੇ ਬਾਲੀਵੁੱਡ ਦੇ Tragedy King, ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਿਓਰੋ। ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ Tragedy king ਦਿਲੀਪ ਕੁਮਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 98 ਸਾਲਾ ਦਿਲੀਪ ਕੁਮਾਰ ਨੇ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਏ। ਉਹ ਲੰਮੇ ਵਕਤ ਤੋਂ ਬਿਮਾਰ ਚੱਲ ਰਹੇ ਸਨ, ਜਿਸਦੇ ਚਲਦੇ ਉਹਨਾਂ ਨੂੰ ਕਈ ਵਾਰ ਹਸਪਤਾਲ ਭਰਤੀ ਕਰਵਾਇਆ ਗਿਆ।

ਦਿਲੀਪ ਕੁਮਾਰ ਦੇ ਪਰਿਵਾਰਕ ਮਿੱਤਰ ਫੈਜ਼ਲ ਫਾਰੂਕੀ ਨੇ ਅਦਾਕਾਰ ਦੇ ਹੀ ਟਵਿਟਰ ਹੈਂਡਲ ਤੋਂ ਉਹਨਾਂ ਦੇ ਦੇਹਾਂਤ ਦੀ ਖ਼ਬਰ ਦਿੱਤੀ। ਟਵੀਟ ‘ਚ ਉਹਨਾਂ ਲਿਖਿਆ, “ਭਾਰੀ ਮਨ ਅਤੇ ਗਹਿਰੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਦਿਲੀਪ ਸਾਬ੍ਹ ਹੁਣ ਸਾਡੇ ਵਿਚਕਾਰ ਨਹੀਂ ਰਹੇ।”

PM ਮੋਦੀ ਨੇ ਜਤਾਇਆ ਦੁੱਖ

ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਦੁੱਖ ਜਤਾਇਆ। ਉਹਨਾਂ ਕਿਹਾ, “ਦਿਲੀਪ ਕੁਮਾਰ ਜੀ ਸਿਨੇਮਾ ਜਗਤ ਦੇ ਲੀਜੈਂਡ ਵਜੋਂ ਜਾਣੇ ਜਾਣਗੇ। ਉਹਨਾਂ ਨੂੰ ਅਦਭੁਤ ਪ੍ਰਤਿਭਾ ਦਾ ਅਸ਼ੀਰਵਾਦ ਹਾਸਲ ਸੀ, ਜਿਸ ਕਾਰਨ ਪੀੜ੍ਹੀਆਂ ਦੇ ਦਰਸ਼ਕ ਰੋਮਾਂਚਿਤ ਹੋ ਗਏ। ਉਹਨਾਂ ਦਾ ਦੇਹਾਂਤ ਸਾਡੇ ਸੱਭਿਆਚਾਰਕ ਸਮਾਜ ਲਈ ਇੱਕ ਨੁਕਸਾਨ ਹੈ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ। RIP” ਪ੍ਰਧਾਨ ਮੰਤਰੀ ਨੇ ਉਹਨਾਂ ਦੀ ਪਤਨੀ ਸਾਇਰੋ ਬਾਨੋ ਨਾਲ ਫੋਨ ‘ਤੇ ਵੀ ਗੱਲ ਕੀਤੀ।

ਦਿਲੀਪ ਜੀ ਦਾ ਯੋਗਦਾਨ ਪੀੜ੍ਹੀਆਂ ਯਾਦ ਰੱਖਣਗੀਆਂ- ਰਾਹੁਲ

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਕਿਹਾ, “ਦਿਲੀਪ ਕੁਮਾਰ ਜੀ ਦੇ ਪਰਿਵਾਰ, ਦੋਸਤਾਂ ਅਤੇ ਫੈਨਜ਼ ਨਾਲ ਮੇਰੀ ਦਿਲੋਂ ਹਮਦਰਦੀ। ਭਾਰਤੀ ਸਿਨੇਮਾ ਨੂੰ ਦਿੱਤੇ ਉਹਨਾਂ ਦੇ ਅਸਧਾਰਨ ਯੋਗਦਾਨ ਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ।”

ਬਾਲੀਵੁੱ਼ਡ ਦਾ ਇੱਕ ਚੈਪਟਰ ਖਤਮ- ਕੇਜਰੀਵਾਲ

ਦਿੱਲੀ ਦੇ ਸੀਐੱਮ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ, “ਹਿੰਦੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਜੀ ਦਾ ਚਲੇ ਜਾਣਾ ਬਾਲੀਵੁੱਡ ਦੇ ਇੱਕ ਚੈਪਟਰ ਦਾ ਅੰਤ ਹੈ। ਯੂਸੁਫ ਸਾਬ੍ਹ ਦੀ ਸ਼ਾਨਦਾਰ ਅਦਾਕਾਰੀ ਕਲਾ ਜਗਤ ‘ਚ ਇੱਕ ਯੂਨੀਵਰਸਿਟੀ ਦੇ ਬਰਾਬਰ ਸੀ। ਉਹ ਸਾਡੇ ਸਾਰਿਆਂ ਦੇ ਦਿਲਾਂ ‘ਚ ਜ਼ਿੰਦਾ ਰਹਿਣਗੇ। ਰੱਬ ਵਿਛੜੀ ਰੂਹ ਨੂੰ ਆਪਣੇ ਸ੍ਰੀ ਚਰਨਾਂ ‘ਚ ਸਥਾਨ ਦੇੇਵੇ।”

ਇੱਕ ਯੁਗ ਦਾ ਹੋਇਆ ਅੰਤ- ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, “ਭਾਰਤੀ ਫਿਲਮ ਇੰਡਸਟਰੀ ਦੇ ਲੀਜੈਂਡ ਦਿਲੀਪ ਕੁਮਾਰ ਜੀ ਦੇ ਦੇਹਾਂਤ ਬਾਰੇ ਸੁਣ ਕੇ ਗਹਿਰਾ ਦੁੱਖ ਹੋਇਆ। ਇਹ ਅਸਲ ‘ਚ ਇੱਕ ਯੁਗ ਦੇ ਅੰਤ ਦਾ ਪ੍ਰਤੀਕ ਹੈ। ਪਰਿਵਾਰ, ਦੋਸਤਾ ਅਤੇ ਦੁਨੀਆ ਭਰ ‘ਚ ਉਹਨਾਂ ਦੇ ਫੈਨਜ਼ ਨਾਲ ਮੇਰੀ ਦਿਲੋਂ ਹਮਦਰਦੀ ਅਤੇ ਦੁਆਵਾਂ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments