Home Entertainment ਹਿੰਦੀ ਸਿਨੇਮਾ 'ਚ ਦਿਲੀਪ ਕੁਮਾਰ ਦੇ ਯੋਗਦਾਨ ਨੂੰ ਬਾਲੀਵੁੱਡ ਨੇ ਇਸ ਤਰ੍ਹਾਂ...

ਹਿੰਦੀ ਸਿਨੇਮਾ ‘ਚ ਦਿਲੀਪ ਕੁਮਾਰ ਦੇ ਯੋਗਦਾਨ ਨੂੰ ਬਾਲੀਵੁੱਡ ਨੇ ਇਸ ਤਰ੍ਹਾਂ ਕੀਤਾ ਯਾਦ

ਬਿਓਰੋ। ਬਾਲੀਵੁੱਡ ਦੇ Legendary King ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਪੂਰੇ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਹੈ। ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਬਾਲੀਵੁੱਡ ‘ਚ ਦਿੱਤੇ ਉਹਨਾਂ ਦੇ ਯੋਗਦਾਨ ਨੂੰ ਯਾਦ ਕਰ ਰਿਹਾ ਹੈ।

ਅਮਿਤਾਭ ਬੱਚਨ ਨੇ ਟਵੀਟ ਕਰਕੇ ਦਿਲੀਪ ਕੁਮਾਰ ਨੂੰ ਯਾਦ ਕੀਤਾ ਅਤੇ ਕਿਹਾ, “ਇੱਕ ਸੰਸਥਾਨ ਚਲਾ ਗਿਆ। ਜਦੋਂ ਵੀ ਭਾਰਤੀ ਸਿਨੇਮਾ ਦਾ ਇਤਿਹਾਸ ਲਿਖਿਆ ਜਾਵੇਗਾ, ਉਹ ਹਮੇਸ਼ਾ ਦਿਲੀਪ ਕੁਮਾਰ ਤੋਂ ਪਹਿਲਾਂ ਅਤੇ ਦਿਲੀਪ ਕੁਮਾਰ ਤੋਂ ਬਾਅਦ ਹੋਵੇਗਾ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੇਰੇ ਵੱਲੋਂ ਦੁਆਵਾਂ ਅਤੇ ਇਸ ਨੁਕਸਾਨ ਨੂੰ ਬਰਦਾਸ਼ਤ ਕਰਨ ਲਈ ਪਰਿਵਾਰ ਨੂੰ ਤਾਕਤ। ਬੇਹੱਦ ਦੁੱਖ ਹੋਇਆ।”

ਅਦਾਕਾਰ ਅਕਸ਼ੇ ਕੁਮਾਰ ਨੇ ਟਵਿਟਰ ‘ਤੇ ਲਿਖਿਆ, “ਦੁਨੀਆ ਲਈ, ਕਈ ਹੋਰ ਹੀਰੋ ਹੋ ਸਕਦੇ ਹਨ। ਸਾਡੇ(ਅਦਾਕਾਰਾਂ) ਲਈ, ਉਹ ਹੀਰੋ ਸਨ। ਦਿਲੀਪ ਕੁਮਾਰ ਸਰ ਭਾਰਤੀ ਸਿਨੇਮਾ ਦੇ ਇੱਕ ਪੂਰੇ ਯੁਗ ਨੂੰ ਆਪਣੇ ਨਾਲ ਲੈ ਗਏ ਹਨ। ਮੇਰੇ ਵਿਚਾਰ ਅਤੇ ਦੁਆਵਾਂ ਉਹਨਾਂ ਦੇ ਪਰਿਵਾਰ ਨਾਲ ਹਨ। ਓਮ ਸ਼ਾਂਤੀ।”

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਵੀ ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰਦਿਆਂ ਟਵੀਟਸ ਕੀਤੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments