Home Agriculture ਪੰਜਾਬ 'ਚ ਵੀ ਲੰਪੀ ਸਕਿੱਨ ਬੀਮਾਰੀ ਦੀ ਚਪੇਟ 'ਚ ਆਉਣ ਲੱਗੇ ਜਾਨਵਰ...ਰੋਕਥਾਮ...

ਪੰਜਾਬ ‘ਚ ਵੀ ਲੰਪੀ ਸਕਿੱਨ ਬੀਮਾਰੀ ਦੀ ਚਪੇਟ ‘ਚ ਆਉਣ ਲੱਗੇ ਜਾਨਵਰ…ਰੋਕਥਾਮ ਲਈ ਸਰਕਾਰ ਨੇ ਫੀਲਡ ‘ਚ ਉਤਾਰੇ ਅਧਿਕਾਰੀ

ਚੰਡੀਗੜ੍ਹ। ਦੇਸ਼ ਦੇ ਕਈ ਸੂਬਿਆੰ ਵਿੱਚ ਜਾਨਵਰਾੰ ‘ਤੇ ਲੰਪੀ ਸਕਿੱਨ ਬੀਮਾਰੀ ਦੀ ਮਾਰ ਵਧਦੀ ਜਾ ਰਹੀ ਹੈ। ਰਾਜਸਥਾਨ ਵਿੱਚ ਇਸਦਾ ਸਭ ਤੋੰ ਵੱਧ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਥੇ ਇਸ ਨਾਲ ਵੱਡੀ ਗਿਣਤੀ ਵਿੱਚ ਜਾਨਵਰਾੰ ਦੀ ਮੌਤ ਵੀ ਹੋ ਰਹੀ ਹੈ। ਪੰਜਾਬ ਦੇ ਵੀ ਕਈ ਜ਼ਿਲ੍ਹਿਆੰ ਵਿੱਚ ਜਾਨਵਰ ਇਸਦੀ ਚਪੇਟ ਵਿੱਚ ਆ ਰਹੇ ਹਨ। ਲਿਹਾਜ਼ਾ ਸੂਬਾ ਸਰਕਾਰ ਹਰਕਤ ਵਿੱਚ ਆ ਗਈ ਹੈ।

ਅਫ਼ਸਰਾੰ ਨੂੰ ਫੀਲਡ ‘ਚ ਉਤਾਰਿਆ ਗਿਆ

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਸ਼ੂਆਂ ਨੂੰ ਹੋ ਰਹੀ ਲੰਪੀ ਸਕਿੱਨ ਬੀਮਾਰੀ ਦੀ ਤੁਰੰਤ ਰੋਕਥਾਮ ਲਈ ਮੁੱਖ ਦਫ਼ਤਰ ਵਿਖੇ ਤੈਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਆਦਾ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਆਰਜ਼ੀ ਤੌਰ ‘ਤੇ ਤੈਨਾਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬੀਮਾਰੀ ਵਧਣ ਅਤੇ ਅਮਲੇ ਦੀ ਘਾਟ ਦੇ ਸਨਮੁਖ ਪੰਜ ਜ਼ਿਲ੍ਹਿਆਂ ਵਿੱਚ ਮੁੱਖ ਦਫ਼ਤਰ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ।

ਵੱਧ ਪ੍ਰਭਾਵਿਤ 5 ਜ਼ਿਲ੍ਹਿਆੰ ‘ਚ ਤੈਨਾਤੀ

ਵੈਟਰਨਰੀ ਅਫ਼ਸਰ ਡਾ. ਪ੍ਰੀਤੀ ਸਿੰਘ ਦੀ ਆਰਜ਼ੀ ਡਿਊਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਵੈਟਰਨਰੀ ਅਫ਼ਸਰ ਡਾ. ਕਰਨ ਗੋਇਲ ਦੀ ਡਿਊਟੀ ਫ਼ਾਜ਼ਿਲਕਾ, ਵੈਟਰਨਰੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਬਰਨਾਲਾ, ਵੈਟਰਨਰੀ ਅਫ਼ਸਰ ਡਾ. ਅਨਿਲ ਸੇਠੀ ਦੀ ਬਠਿੰਡਾ ਅਤੇ ਵੈਟਰਨਰੀ ਅਫ਼ਸਰ ਡਾ. ਪਰਮਪਾਲ ਸਿੰਘ ਦੀ ਡਿਊਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਗਈ ਹੈ, ਜੋ 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਰ ਸਥਿਤੀ ‘ਤੇ ਨਜ਼ਰ ਰੱਖਣਗੇ ਅਤੇ ਬੀਮਾਰੀ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕਰਨਗੇ। ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।

ਰੋਜ਼ਾਨਾ ਰਿਪੋਰਟ ਤਿਆਰ ਕਰਨਗੇ ਅਧਿਕਾਰੀ

ਕੈਬਨਿਟ ਮੰਤਰੀ ਨੇ ਇਸੇ ਤਰ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਲਿਖਤੀ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਖੇਤਰ ਅਧੀਨ ਸਮੂਹ ਪਸ਼ੂ ਸੰਸਥਾਵਾਂ ਸਣੇ ਖੇਤਰੀ ਦੌਰੇ ਤੇਜ਼ ਕਰਨ। ਅਧਿਕਾਰੀਆਂ ਨੂੰ ਦੌਰਿਆਂ ਮੌਕੇ ਕਵਰ ਕੀਤੇ ਗਏ ਪਿੰਡਾਂ, ਘਰਾਂ ਅਤੇ ਪ੍ਰਭਾਵਤ ਪਸ਼ੂਆਂ ਦੀ ਗਿਣਤੀ ਸਬੰਧੀ ਲਿਖਤੀ ਰਿਪੋਰਟ ਰੋਜ਼ਾਨਾ ਦੁਪਹਿਰ 3 ਵਜੇ ਤੱਕ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਅੱਧਾ ਸਮਾਂ ਆਪੋ-ਆਪਣੇ ਦਫ਼ਤਰ ਵਿਖੇ ਡਿਊਟੀ ਨਿਭਾਉਣਗੇ ਅਤੇ ਅੱਧਾ ਸਮਾਂ ਫ਼ੀਲਡ ਵਿੱਚ ਦੌਰਾ ਕਰਨਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments