Home Election ਕੈਪਟਨ 'ਤੇ ਫਿਰ ਵਰ੍ਹੀ ਮਾਇਆਵਤੀ...ਇਸ ਵਾਰ ਪੀਐੱਮ ਨੂੰ ਲਿਖੀ ਚਿੱਠੀ ਦੇ ਬਹਾਨੇ...

ਕੈਪਟਨ ‘ਤੇ ਫਿਰ ਵਰ੍ਹੀ ਮਾਇਆਵਤੀ…ਇਸ ਵਾਰ ਪੀਐੱਮ ਨੂੰ ਲਿਖੀ ਚਿੱਠੀ ਦੇ ਬਹਾਨੇ ਘੇਰਿਆ

ਬਿਓਰੋ। ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ। BSP ਸੁਪਰੀਮੋ ਮਾਇਆਵਤੀ ਨੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਪੀਐੱਮ ਨੂੰ ਲਿਖੇ ਗਏ ਪੱਤਰ ‘ਤੇ ਘੇਰਿਆ ਹੈ। ਮਾਇਆਵਤੀ ਨੇ ਆਪਣੇ ਟਵੀਟ ‘ਚ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਆਪਣੇ ਜੀਵਨ ਤੱਕ ਦਾ ਤਿਆਰ ਕਰ ਰਹੇ ਹਨ। ਓਧਰ ਕੈਪਟਨ ਅਮਰਿੰਦਰ ਸਿੰਘ ਕਈ ਤਰ੍ਹਾਂ ਦੇ ਖਦਸ਼ੇ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਰਹੇ ਹਨ। ਮਾਇਆਵਤੀ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਇਸ ਲੈਟਰ ਦੀ ਆੜ ‘ਚ ਸਿਆਸਤ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਇਸ ਨੂੰ ਗਲਤ ਠਹਿਰਾਇਆ ਹੈ।

ਮਾਇਆਵਤੀ ਨੇ ਕਿਹਾ, “ਸਰਹੱਦੀ ਸੂਬੇ ਪੰਜਾਬ ਦੀ ਸਰਕਾਰ ਨੂੰ ਜਿਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸਦੇ ਲਈ ਗੰਭੀਰ ਹੋ ਕੇ ਕੇਂਦਰ ਦਾ ਸਹਿਯੋਗ ਲੈਣਾ ਤਾਂ ਗਲਤ ਨਹੀਂ, ਪਰ ਇਸਦੀ ਆੜ ‘ਚ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਅਤੇ ਚੋਣ ਸੁਆਰਥ ਦੀ ਸਿਆਸਤ ਨੂੰ ਜਨਤਾ ਖੂਬ ਸਮਝਦੀ ਹੈ। ਕਾਂਗਰਸ ਨੂੰ ਅਜਿਹਾ ਕਰਕੇ ਕੋਈ ਲਾਭ ਨਹੀਂ ਮਿਲਣ ਵਾਲਾ।”

ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਆਪਣੀ ਚਿੱਠੀ ‘ਚ ਕੈਪਟਨ ਨੇ ਅੰਦੋਲਨ ਦੀ ਆੜ ‘ਚ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਹਵਾਲਾ ਦਿੱਤਾ ਸੀ। (ਪੂਰੀ ਖ਼ਬਰ ਇਥੇ ਪੜ੍ਹੋ)

ਅਕਾਲੀ ਦਲ ਦੇ ਨਾਲ ਮਾਇਆਵਤੀ ਦਾ ਗਠਜੋੜ

ਹਾਲ ਹੀ ‘ਚ ਮਾਇਆਵਤੀ ਨੇ ਪੰਜਾਬ ‘ਚ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਆਪਣੀ ਪਾਰਟੀ ‘ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਹੈ। ਗਠਜੋੜ ਦੇ ਤਹਿਤ BSP ਪੰਜਾਬ ‘ਚ 20 ਸੀਟਾਂ ‘ਤੇ ਆਪਣਾ ਦਮ ਵਿਖਾਏਗੀ। ਅਕਾਲੀ ਦਲ ਦੇ ਨਾਲ ਗਠਜੋੜ ਤੋਂ ਬਾਅਦ ਇਹ ਦੂਜਾ ਮੌਕਾ ਹੈ, ਜਦੋਂ ਮਾਇਆਵਤੀ ਨੇ ਕਾਂਗਰਸ ਸਰਕਾਰ ਨੂੰ ਜੰਮ ਕੇ ਖਰੀ-ਖਰੀ ਸੁਣਾਈ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments