Home Politics ਪੰਜਾਬ ਦੀ ਸਿਆਸਤ 'ਚ ਮਾਇਆਵਤੀ ਵੀ ਹੋਈ ਐਕਟਿਵ...ਕੈਪਟਨ 'ਤੇ ਬੋਲਿਆ ਹਮਲਾ, ਲੋਕਾਂ...

ਪੰਜਾਬ ਦੀ ਸਿਆਸਤ ‘ਚ ਮਾਇਆਵਤੀ ਵੀ ਹੋਈ ਐਕਟਿਵ…ਕੈਪਟਨ ‘ਤੇ ਬੋਲਿਆ ਹਮਲਾ, ਲੋਕਾਂ ਤੋਂ ਮੰਗਿਆ ਸਾਥ

ਬਿਓਰੋ। ਪੰਜਾਬ ‘ਚ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਵੀ ਪੂਰੇ ਐਕਸ਼ਨ ਮੋਡ ‘ਚ ਹੈ। ਹੁਣ ਖੁਦ BSP ਸੁਪਰੀਮੋ ਮਾਇਆਵਤੀ ਨੇ ਕੈਪਟਨ ਸਰਕਾਰ ‘ਤੇ ਹਮਲਾ ਬੋਲਿਆ ਹੈ। ਬਿਜਲੀ ਸੰਕਟ ਦੇ ਬਹਾਨੇ ਮਾਇਆਵਤੀ ਨੇ ਕਾਂਗਰਸ ਨੂੰ ਆਪਸੀ ਖਿੱਚੋਤਾਣ ਦੇ ਮੁੱਦੇ ‘ਤੇ ਘੇਰਿਆ ਹੈ।

ਮਾਇਆਵਤੀ ਨੇ ਪੰਜਾਬ ਸਰਕਾਰ ‘ਤੇ ਹਮਲਾ ਬੋਲਦੇ ਹੋਏ ਟਵੀਟ ਕੀਤਾ, “ਪੰਜਾਬ ‘ਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਜਨਜੀਵਨ, ਉਦਯੋਗ-ਧੰਦੇ ਅਤੇ ਖੇਤੀ-ਕਿਸਾਨੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ, ਜੋ ਇਹ ਸਾਬਿਤ ਕਰਦਾ ਹੈ ਕਿ ਉਥੋਂ ਦੀ ਕਾਂਗਰਸ ਸਰਕਾਰ ਆਪਸੀ ਧੜੇਬੰਦੀ, ਖਿੱਚੋਤਾਣ ਅਤੇ ਟਕਰਾਅ ‘ਚ ਉਲਝ ਕੇ ਲੋਕਹਿੱਤ ਅਤੇ ਲੋਕ ਕਲਿਆਣ ਦੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਚੁੱਕੀ ਹੈ. ਜਿਸਦਾ ਜਨਤਾ ਨੂੰ ਨੋਟਿਸ ਲੈਣਾ ਜ਼ਰੂਰੀ ਹੈ।”

ਬਿਜਲੀ ਦੇ ਬਹਾਨੇ ਮੰਗਿਆ ਸਾਥ

BSP ਸੁਪਰੀਮੋ ਨੇ ਇੱਕ ਦੂਜੇ ਟਵੀਟ ‘ਚ ਲਿਖਿਆ, “ਪੰਜਾਬ ਦੇ ਬਿਹਤਰ ਭਵਿੱਖ ਅਤੇ ਸੂਬੇ ‘ਚ ਲੋਕਾਂ ਦੀ ਭਲਾਈ ਇਸੇ ‘ਚ ਹੈ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਮੁਕਤੀ ਪਾਉਣ ਅਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ BSP ਗਠਜੋੜ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣਾ ਸੁਨਿਸ਼ਚਿਤ ਕਰਨ, ਅਜਿਹੀ ਮੇਰੀ ਸਾਰਿਆਂ ਤੋਂ ਗੁਜ਼ਾਰਿਸ਼ ਹੈ।”

ਸੁਖਬੀਰ ਨੇ ਵੀ ਮਿਲਾਏ ਸੁਰ

ਮਾਇਆਵਤੀ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਸੁਖਬੀਰ ਬਾਦਲ ਨੇ ਲਿਖਿਆ, “ਭੈਣਜੀ ਮਾਇਆਵਤੀ ਨੇ ਠੀਕ ਕਿਹਾ ਹੈ ਕਿ ਪੰਜਾਬ ‘ਚ ਕਾਂਗਰਸ ਦੇ ਆਗੂ ਸਿਰਫ਼ ਸਰਕਾਰੀ ਲੁੱਟ ਲਈ ਲੜਨ ‘ਚ ਲੱਗੇ ਹਨ। ਬਿਜਲੀ ਕਟੌਤੀ ਦਾ ਸਾਹਮਣਾ ਕਰ ਰਹੇ ਝੋਨਾ ਕਿਸਾਨਾਂ ਅਤੇ ਆਮ ਲੋਕਾਂ ਦੀ ਚਿੰਤਾ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ।”

ਪੰਜਾਬ ‘ਚ ਕਰੀਬ 25 ਸਾਲਾਂ ਬਾਅਦ ਅਕਾਲੀ ਦਲ ਅਤੇ BSP ਮਿਲ ਕੇ ਚੋਣ ਲੜ ਰਹੇ ਹਨ। ਅਕਾਲੀ ਦਲ 97 ਅਤੇ BSP 20 ਸੀਟਾਂ ‘ਤੇ ਚੋਣ ਲੜੇਗੀ। ਇਸ ਗਠਜੋੜ ਤੋਂ ਦੋਵੇਂ ਹੀ ਪਾਰਟੀਆਂ ਨੂੰ ਖਾਸੀਆਂ ਉਮੀਦਾਂ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments