Home Politics ਬੱਤੀ ਗੁੱਲ ਤੇ ਸਿਆਸਤ ਚਾਲੂ...'ਆਪ' ਨੇ ਘੇਰਿਆ ਸੀਐੱਮ ਦਾ ਫਾਰਮ ਹਾਊਸ

ਬੱਤੀ ਗੁੱਲ ਤੇ ਸਿਆਸਤ ਚਾਲੂ…’ਆਪ’ ਨੇ ਘੇਰਿਆ ਸੀਐੱਮ ਦਾ ਫਾਰਮ ਹਾਊਸ

ਚੰਡੀਗੜ੍ਹ। ਅੱਤ ਦੀ ਗਰਮੀ ਦੇ ਚਲਦੇ ਪੰਜਾਬ ‘ਚ ਬਿਜਲੀ ਸੰਕਟ ਗਹਿਰਾਇਆ ਹੋਇਆ ਹੈ ਅਤੇ ਇਸ ‘ਤੇ ਸਿਆਸੀ ਪਾਰਾ ਵੀ High ਹੈ। ਅਕਾਲੀ ਦਲ ਤੋਂ ਬਾਅਦ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੇ ਵੀ ਕੈਪਟਨ ਸਰਕਾਰ ਖਿਲਾਫ਼ ਹੱਲਾ ਬੋਲਿਆ। ਸੀਐੱਮ ਦੇ ਸਿਸਵਾਂ ਫਾਰਮ ਹਾਊਸ ਤੋਂ ਕੁਝ ਹੀ ਦੂਰੀ ‘ਤੇ ਭਗਵੰਤ ਮਾਨ ਦੀ ਅਗਵਾਈ ‘ਚ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ।

ਵੱਡੀ ਗਿਣਤੀ ‘ਚ ਪਹੁੰਚੇ ‘ਆਪ’ ਆਗੂਆਂ ਅਤੇ ਵਰਕਰਾਂ ਨੇ ਸਿਸਵਾਂ ‘ਚ ਸੀਐੱਮ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵੱਲ ਕੂਚ ਕੀਤਾ, ਤਾਂ ਪੁਲਿਸ ਨਾਲ ਉਹਨਾਂ ਦੀ ਝੜੱਪ ਹੋ ਗਈ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਵਰਕਰਾਂ ਨੇ ਬੈਰੀਕੇਡ ਤੋੜ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਕਰ ਦਿੱਤੀਆਂ।

ਬਾਅਦ ‘ਚ ਭਗਵੰਤ ਮਾਨ ਸਣੇ ‘ਆਪ’ ਦੇ ਤਮਾਮ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਹਾਲਾਂਕਿ ਕੁਝ ਦੇਰ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਕਿਹਾ, “ਪੰਜਾਬ ਦੇ ਲੋਕ ਧਰਨੇ-ਪ੍ਰਦਰਸ਼ਨ ਕਰ ਰਹੇ ਹਨ ਅਤੇ ਸਿਰਫ ਇੱਕ ਸ਼ਖਸ ਆਪਣੇ ਘਰ ‘ਚ ਬੈਠਿਆ ਆਨੰਦ ਲੈ ਰਿਹਾ ਹੈ। ਅਸੀਂ ਸੀਐੱਮ ਦੈ ਫਾਰਮ ਹਾਊਸ ਦਾ ਮੀਟਰ ਚੈੱਕ ਕਰਨ ਆਏ ਹਾਂ, ਤਾਂ ਜੋ ਪਤਾ ਲੱਗ ਸਕੇ ਕਿ ਇਥੇ ਕਿੰਨੇ ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਹੈ।”

ਮਾਨ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ‘ਚ ਲਾਗੂ ਹੋਏ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਅਤੇ ਮਾਫੀਆ ਰਾਜ ਕੈਪਟਨ ਦੇ ਰਾਜ ‘ਚ ਵੀ ਚੱਲ ਰਹੇ ਹਨ। ਉਹਨਾਂ ਕਿਹਾ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਮੁੱਖ ਮੰਤਰੀ ਨੂੰ ਮੌਜੂਦਾ ਬਿਜਲੀ ਸੰਕਟ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਬਿਜਲੀ ਸੰਕਟ ‘ਤੇ ਸੁਖਬੀਰ ਬਾਦਲ ਦੇ ਪ੍ਰਦਰਸ਼ਨ ਨੂੰ ਭਗਵੰਤ ਮਾਨ ਨੇ ਨਾਟਕ ਦੱਸਿਆ ਅਤੇ ਕਿਹਾ ਕਿ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ ਗਲਤ ਸਮਝੌਤੇ ਕੀਤੇ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments