ਗੈਂਗਸਟਰ ਲਾਰੰਸ ਬਿਸ਼ਨੋਈ ਅਗਲੇ ਇਕ ਸਾਲ਼ ਤਕ ਦੇਸ਼ ਦੀ ਕਿਸੀ ਵੀ ਅਦਾਲਤ ਚ ਸਰੀਰਕ ਹਾਜ਼ਰੀ ਨਹੀਂ ਭਰੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਅਦਾਲਤ ਚ ਹਾਜ਼ਰੀ ਚ ਕਿਸੀ ਵੀ ਹਵਾਲਾਤੀ ਜਾਂ ਕੈਦੀ ਨੂੰ ਦਿਤੀ ਜਾਣ ਵਾਲੀ ਛੋਟ ਤਹਿਤ Crpc ਦੀ ਧਾਰਾ 268 ਲਾਗੂ ਕਰ ਦਿੱਤੀ ਗਈ ਹੈ । ਇਸਦਾ ਮਤਲਬ ਇਹ ਹੈ ਕਿ ਲਾਰੰਸ ਬਿਸ਼ਨੋਈ ਅਗਲਾ ਇਕ ਸਾਲ ਆਪਣੀਆਂ ਸਾਰੀਆਂ ਅਦਾਲਤੀ ਪੇਸ਼ੀਆਂ on line ਜਾਂ video conference ਦੇ ਜਰੀਏ ਅਹਿਮਦਾਬਾਦ ਦੀ ਕੇਂਦਰੀ ਜੇਲ੍ਹ ਤੋਂ ਬੈਠ ਕੇ ਅਟੈਂਡ ਕਰੇਗਾ।
ਗ੍ਰਹਿ ਮੰਤਰਾਲੇ ਵਲੋਂ ਲਾਰੰਸ ਬਿਸ਼ਨੋਈ ਲਈ ਲਾਗੂ ਇਸ ਧਾਰਾ ਬਾਰੇ ਜਾਣਕਾਰੀ ਬੀਤੇ ਹਫਤੇ ਅਹਿਮਦਾਬਾਦ ਦੀ ਜੇਲ੍ਹ ਵਲੋਂ ਅੰਮ੍ਰਿਤਸਰ ਦੀ JMIC ਜ ਬੀਰ ਸਿੰਘ ਦੀ ਅਦਾਲਤ ਨੂੰ ਭੇਜੀ ਚਿੱਠੀ ਵਿੱਚ ਹੋਇਆ ਹੈ। ਅੰਮ੍ਰਿਤਸਰ ਦੀ ਅਦਾਲਤ ਚ ਇਕ ਆਰਮਜ਼ ਐਕਟ ਦੇ ਮੁੱਕਦਮੇ ਚ ਲਾਰੰਸ ਬਿਸ਼ਨੋਈ ਦੀ ਪੇਸ਼ੀ ਦੇ ਆਰਡਰਾਂ ਦੇ ਜਵਾਬ ਚ ਅਹਿਮਦਾਬਾਦ ਜੇਲ੍ਹ ਵਿਭਾਗ ਨੇ ਸਾਫ ਜਵਾਬ ਦਿੱਤਾ ਕਿ ਹੁਣ ਲਾਰੰਸ ਬਿਸ਼ਨੋਈ ਇਕ ਸਾਲ ਤੱਕ ਅਦਾਲਤਾਂ ਚ ਸਰੀਰਕ ਪੇਸ਼ੀ ਨਹੀਂ ਭੁਗਤੇਗਾ।
ਜ਼ਿਕਰਯੋਗ ਹੈ ਕਿ ਲਾਰੰਸ ਬਿਸ਼ਨੋਈ ਨੂੰ ਤਿੰਨ ਮਹੀਨੇ ਪਹਿਲਾਂ 23 ਅਗਸਤ ਨੂੰ ਗੁਜਰਾਤ ATS ਜਖਾਉ ਪੋਰਟ ਨੇੜਿਓਂ ਫੜ੍ਹੀ ਗਈ ਹੈਰੋਈਨ ਦੇ ਇਕ ਮਾਮਲੇ ਚ ਪੁੱਛ ਗਿੱਛ ਲਈ ਦੂਜੀ ਵਾਰ ਰਿਮਾਂਡ ਉੱਤੇ ਲੈਕੇ ਆਈ ਸੀ ਜਿਸ ਮਗਰੋਂ ਲਾਰੰਸ ਬਿਸ਼ਨੋਈ ਅਹਿਮਦਾਬਾਦ ਜੇਲ੍ਹ ਚ ਭੇਜਿਆ ਗਿਆ। ਕੇਂਦਰ ਸਰਕਾਰ ਵਲੋਂ ਬਿਸ਼ਨੋਈ ਲਈ ਇਹ ਧਾਰਾ ਲਾਉਣ ਕਾਰਨ ਅਦਾਲਤ ਚ ਜਾਰੀ ਕਈ ਮੁਕਦਮਿਆਂ ਅਤੇ ਪੁਲਿਸ ਜਾਂਚ ਤਹਿਤ ਕਈ ਗੰਭੀਰ ਮੁਕਦਮਿਆਂ ਦੀ ਪੜਤਾਲ ਉੱਤੇ ਅਸਰ ਪੈਣ ਦੀ ਸੰਭਾਵਨਾ ਹੈ।