ਡੈਸਕ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅਕਾਲੀ-ਭਾਜਪਾ ਗਠਜੋੜ ਟੁੱਟਣ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਇਹ ਸਿਰਫ ਇੱਕ ਸਿਆਸੀ ਸਟੰਟ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਖਤਮ ਹੋਣ ਨਾਲ ਕਿਸਾਨਾਂ ਦਾ ਦਰਦ ਘੱਟ ਨਹੀਂ ਜਾਂਦਾ।
ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਟੁੱਟਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਉਨ੍ਹਾਂ ਕਿਹਾ ਕਿ ਇਹ ਇਕ ਡਰਾਮਾ ਹੈ ਬਸ ਇਸ ਤੋਂ ਇਲਾਵਾ ਕੁਝ ਨਹੀਂ, ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ ਜਿਸ ਲਈ ਦਿੱਲੀ ਜਾ ਕੇ ਧਰਨੇ ਲਾਉਣੇ ਪੈਣਗੇ।