ਚੰਡੀਗੜ੍ਹ: ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ (SOPU) ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਰ ਰਾਤ ਨੂੰ ਦਿੱਤਾ ਗਿਆ, ਜਦੋਂ ਗੁਰਲਾਲੁ ਇੰਡਸ੍ਟ੍ਰਿਯਲ ਏਰੀਆ ਸਥਿਤ ਇਕ ਕਲੱਬ ਦੇ ਬਾਹਰ ਆਪਣੀ ਕਾਰ ਚ ਬੈਠਾ ਹੋਇਆ ਸੀ। ਉਦੋਂ ਉੱਥੇ ਅਚਾਨਕ ਕਰੀਬ ਤਿੰਨ ਨੌਜਵਾਨ ਆਏ ਤੇ ਗੁਰਲਾਲ ਤੇ ਗੋਲ਼ੀਆਂ ਚਲਾਨੀ ਸ਼ੁਰੂ ਕਰ ਦਿਤੀ ਓਰਾ ਗੁਰਲਾਲ ਨੂੰ ਤਿਨ ਗੋਲੀਆਂ ਲਗਿਆ ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੁਰਲਾਲ ਨੂੰ ਪੀਜੀਆਈ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਗੁਰਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫ਼ਿਲਹਾਲ ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।