ਪੰਜਾਬ: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਚ ਪੈਂਦੇ ਪਿੰਡ ਤਰਖਾਣ ਮਾਜਰਾ ਚ ਅੱਜ ਤਕਰੀਬਨ 11 ਵਜੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਫਤਹਿਗੜ੍ਹ ਸਾਹਿਬ ਦੇ ਐਸ ਪੀ ਜਗਜੀਤ ਜੱਲ੍ਹਾ ਪਹੁੰਚੇ ਤੇ ਉਹਨਾਂ ਦੱਸਿਆ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਫੜ ਲਿਆ ਹੈ ਤੇ ਪਰਚਾ ਦਰਜ ਕਰ ਪੁੱਛਗਿੱਛ ਕੀਤੀ ਜਾਵੇਗੀ ਕੇ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜ ਬੇਅਦਬੀ ਕਿਉ ਕੀਤੀ ਹੈ।
ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਬਹਾਰ ਬੈਠੇ ਸੀ ਤੇ ਦਰਬਾਰ ਸਾਹਿਬ ਨੂੰ ਜਿੰਦਾ ਲਗਾਇਆ ਹੋਇਆ ਸੀ ਤੇ ਇਕ ਬੰਦਾ ਆਇਆ ਤੇ ਕਹਿੰਦਾ ਕੇ ਮੱਥਾ ਟੇਕਣਾ ਹੈ ਤੇ ਅਸੀਂ ਜਿੰਦਾ ਖੋਲ ਦਿੱਤਾ ਤੇ ਉਸ ਨੇ ਅੰਦਰ ਬੜ ਦੀ ਸਾਰ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ ।
ਬਾਦ ਚ ਜਦੋ ਬੰਦਾ ਭੱਜਣ ਲੱਗਾ ਤੇ ਪਿੰਡ ਵਾਸੀਆਂ ਨੇ ਫੜ ਲਿਆ ਫਿਰ ਉਸ ਦੀ ਚੰਗੀ ਭੁਗਤ ਸੁਆਰ ਕੇ ਉਸ ਦੀ ਕਾਰ ਭੰਨ ਦਿੱਤੀ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਕਿਥੋਂ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ ਹੈ।