ਡੈਸਕ: 12 ਅਕਤੂਬਰ ਨੂੰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣਮਾਜਰਾ ਤੇ ਜੱਲ੍ਹਾ ਦੇ ਗੁਰਦੁਆਰਿਆਂ ‘ਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਸਹਿਜਵੀਰ ਨੂੰ ਪੁਲਿਸ ਵਲੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਕੀਤਾ। ਪੇਸ਼ੀ ਦੌਰਾਨ ਐੱਸਜੀਪੀਸੀ ਵਲੋਂ ਐਡਵੋਕੇਟ ਅਮਰਦੀਪ ਸਿੰਘ ਧਾਰਨੀ,ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਮਲਕੀਤ ਸਿੰਘ ਅਤੇ ਉਸ ਦੇ ਲੜਕੇ ਮਨਜੋਤ ਸਿੰਘ ਵਲੋਂ ਹਰਸ਼ਵਿੰਦਰ ਸਿੰਘ ਚੀਮਾ ਅਤੇ ਇੰਦਰਜੀਤ ਸਿੰਘ ਸਾਊ ਪੇਸ਼ ਹੋਏ।
ਐੱਸਜੀਪੀਸੀ ਵਲੋਂ ਪੇਸ਼ ਹੋਏ ਪੰਜਾਬ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਦੀ ਕਾਰਗੁਜ਼ਾਰੀ ਤੋਂ ਸਤੰਸ਼ਟ ਨਹੀਂ ਕਿਉਂਕਿ ਜਦੋਂ ਸਹਿਜਵੀਰ ਨੂੰ ਪੁਲਿਸ ਨੇ 16 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ ਤਾਂ ਪੁਲਿਸ ਨੇ ਅਦਾਲਤ ‘ਚ ਕਿਹਾ ਸੀ ਕਿ ਉਸ ਨੇ ਸਹਿਜਵੀਰ ਤੋਂ 10 ਮੋਬਾਈਲ ਫੋਨ,3 ਸਿਮ ਅਤੇ 2 ਮੈਮਰੀ ਕਾਰਡ ਬਰਾਮਦ ਕਰ ਲਏ ਹਨ ਪਰ ਪੁਲਿਸ 10 ਦਿਨ ਦੇ ਪੁਲਿਸ ਰਿਮਾਂਡ ‘ਚ ਅਜੇ ਤਕ ਵੀ ਕੋਈ ਠੋਸ ਤੱਥ ਸਾਹਮਣੇ ਨਹੀਂ ਲਿਆ ਸਕੀ।
ਜਦਕਿ ਪੁਲਿਸ ਨੇ ਸਹਿਜਵੀਰ ਖ਼ਿਲਾਫ਼ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਇਕ ਵੱਖਰਾ ਮਾਮਲਾ ਦਰਜ ਕੀਤੀ ਸੀ ਅਤੇ ਪੁਲਿਸ ਦਾ ਕਹਿਣਾ ਸੀ ਕਿ ਇਸ ਮਾਮਲੇ ‘ਚ ਕਿਸੇ ਸੰਗਠਨ ਜਾਂ ਇਕ ਤੋਂ ਵੱਧ ਵਿਅਕਤੀਆਂ ਦਾ ਹੱਥ ਹੈ ਪ੍ਰੰਤੂ ਪੁਲਿਸ ਨੇ ਅਜੇ ਤਕ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਜਿਸ ਤੋਂ ਸਪੱਸ਼ਟ ਹੰਦਾ ਹੈ ਕਿ ਪੁਲਿਸ ਜਾਣਬੁੱਝ ਕੇ ਮਾਮਲੇ ‘ਤੇ ਪਰਦਾ ਪਾਉਣਾ ਚਾਹੰਦੀ ਹੈ।