ਡੈਸਕ: ਲੁਧਿਆਣਾ ਦੁੱਗਰੀ ਰੋਡ ਤੇ ਸਥਿਤ ਅੱਜ ਮੁਥੂਟ Finance ਤੇ ਲੁੱਟ ਦੀ ਨਾਕਾਮ ਕੋਸ਼ਿਸ਼ 6 ਹਥਿਆਰਬੰਦ ਲੁਟੇਰਿਆਂ ਨੇ ਕੀਤੀ, ਬੈਂਕ ਖੋਲ੍ਹਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ Finance ਵਿੱਚ ਕੰਮ ਕਰਨ ਵਾਲੇ 3 ਸਟਾਫ ਮੈਂਬਰਾਂ ਨੂੰ ਬੰਧਕ ਬਣਾ ਲਿਆ ਜਿਸ ਤੋਂ ਬਾਅਦ ਸੋਨਾ ਅਤੇ ਨਕਦੀ ਲੁੱਟੀ।
ਇਸ ਦੌਰਾਨ ਸਟਾਫ ਦੇ ਹੋਰ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਓਰ ਇਸੇ ਦੌਰਾਨ ਕੁਝ ਮੁਲਾਜ਼ਮਾਂ ਤੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾਇਰਿੰਗ ਕਰ ਦਿੱਤੀ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ, ਫਿਰ ਵੀ ਲੋਕਾਂ ਨੇ ਹਿੰਮਤ ਨਹੀਂ ਹਾਰੀ ਤੇ ਤਿੰਨ ਬਦਮਾਸ਼ਾਂ ਨੂੰ ਫਡ਼ ਲਿਆ। ਸਾਥੀਆਂ ਨੂੰ ਗ੍ਰਿਫ਼ਤ ‘ਚ ਦੇਖ ਉਨ੍ਹਾਂ ਦੇ ਤਿੰਨ ਹੋਰ ਸਾਥੀ ਬਿਨਾਂ ਬੈਗ ਦੇ ਮੌਕੇ ਤੋਂ ਫ਼ਰਾਰ ਹੋ ਗਏ।
ਦਫ਼ਤਰ ਦਾ ਦਾਅਵਾ ਹੈ ਕਿ ਮੁਲਜ਼ਮ ਲੁੱਟ ਨਹੀਂ ਕਰ ਸਕੇ। ਮੌਕੇ ਤੇ ਜੁਆਇੰਟ ਕਮਿਸ਼ਨਰ ਪੁੱਜੇ, ਜਿਨ੍ਹਾਂ ਨੇ ਕਿਹਾ ਕਿ 3 ਮੁਲਜ਼ਮ ਕਾਬੂ ਕਰ ਲਏ ਗਏ ਨੇ ਜਦੋਂ ਕੇ 3 ਲੋਕ ਗੋਲੀ ਚਲਨ ਕਰਕੇ ਜ਼ਖਮੀ ਹੋ ਗਏ ਨੇ। ਉਨ੍ਹਾਂ ਕਿਹਾ ਕਿ ਲੁੱਟ ਨਹੀਂ ਹੋ ਸਕੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਓਧਰ ਮੁਥੂਟ ਫਾਇਨਾਂਸ ਚ ਗੋਲ਼ੀਆਂ ਦੀ ਆਵਾਜ਼ ਸੁਣ ਕੇ ਆਸਪਾਸ ਦੇ ਦਫ਼ਤਰਾਂ ਤੇ ਘਰਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਹਿਲਾਂ ਤਾਂ ਕੁਝ ਲੋਕ ਸਮਝ ਨਹੀਂ ਸਕੇ, ਬਾਅਦ ਵਿਚ ਜਦੋਂ ਤਿੰਨ ਬਦਮਾਸ਼ ਭੱਜ ਗਏ ਤੇ ਤਿੰਨ ਫਡ਼ੇ ਗਏ ਤਾਂ ਪੁਲਿਸ ਪਹੁੰਚ ਗਈ। ਇਸ ਤੋਂ ਬਾਅਦ ਲੋਕਾਂ ਨੂੰ ਮਾਜਰਾ ਸਮਝ ਆਇਆ।