Home CRIME ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 6 ਕਰੋੜ ਰੁਪਏ ਦਾ ਨਸ਼ਾ ਕੀਤਾ...

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 6 ਕਰੋੜ ਰੁਪਏ ਦਾ ਨਸ਼ਾ ਕੀਤਾ ਬਰਾਮਦ

ਡੈਸਕ: ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਬੀਤੇ ਦਿਨੀਂ ਬਰਾਮਦ 4 ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਜੈਪੁਰ ਚ ਸਥਿੱਤ ਪੁਲਿਸ ਨੇ ਮੈਡੀਕਲ ਨਸ਼ੇ ਦੇ ਵੱਡੇ ਗੁਦਾਮ ਨੂੰ ਸੀਲ ਕੀਤੈ, ਪੁਲਿਸ ਨੂੰ ਗੁਦਾਮ ਚੋ 6 ਕਰੋੜ ਰੁਪਏ ਦਾ ਨਸ਼ਾ ਬਰਾਮਦ ਹੋਇਆ ਜਿਸ ਵਿੱਚ ਲੱਖਾਂ ਦੀ ਤਦਾਦ ਵਿੱਚ ਨਸ਼ੀਲੀ ਗੋਲੀਆਂ, ਨਸ਼ੀਲੇ ਇੰਜੈਕਸ਼ਨ ਅਤੇ ਨਸ਼ਾ ਬਣਾਉਣ ਵਾਲਾ ਸੀਰਪ ਵੀ ਵੱਡੀ ਤਦਾਦ ਚ ਸ਼ਾਮਿਲ ਹੈ।

ludhiyana police nasha

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਇਹ ਨਸ਼ੇ ਦਾ ਨੈਟਵਰਕ ਸੀ ਜਿਸ ਦਾ ਲੁਧਿਆਣਾ ਪੁਲਿਸ, ਐਂਟੀਨਾਰਕੋਟਿਕ ਸੈੱਲ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ ਮੁਹਿੰਮ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਹੋਇਆ ਹੈ ਅਤੇ 5 ਮੁਲਜ਼ਮਾਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ludhiyana police nasha 3

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਪੁਰ ਦੇ ਵਿਚ ਵਰਿੰਦਰ ਸਿੰਘ ਉਰਫ਼ ਰਿੰਕੂ ਨਾਂਅ ਦੇ ਮੁਲਜ਼ਮ ਤੋਂ ਇਹ ਪੂਰੀ ਬਰਾਮਦਗੀ ਹੋਈ ਹੈ ਅਤੇ ਇੱਕ ਗੁਦਾਮ ਦੇ ਵਿਚ ਨਸ਼ੇ ਦੀ ਖੇਪ ਲੁਕਾ ਕੇ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ 76920 ਕੋੜੀਨ ਸੀਰਪ, 10 ਲੱਖ 20 ਹਜ਼ਾਰ ਨਸ਼ੀਲੀ ਗੋਲੀਆਂ ਅਤੇ 14 ਹਜ਼ਾਰ 400 ਇੰਜੈਕਸ਼ਨ ਬਰਾਮਦ ਕੀਤੇ ਨੇ। 13 ਹਜ਼ਾਰ tramadol ਦੇ ਕੈਪਸੂਲ ਵੀ ਬਰਾਮਦ ਕੀਤੇ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਕੈਮੀਕਲ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਕੁੱਲ ਮਿਲਾ ਕੇ ਇਨ੍ਹਾਂ ਨਸ਼ਿਆਂ ਦੀ ਬਾਜ਼ਾਰੀ ਕੀਮਤ 6 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਇਸ ਨਾਲ ਮੈਡੀਕਲ ਨਸ਼ੇ ਦੇ ਜੋ ਕਿੰਗ ਪਿਨ ਨੇ ਉਹਨਾਂ ਦਾ ਪਰਦਾ ਫਾਸ਼ ਹੋ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments