Home Agriculture ਰਵਨੀਤ ਬਿੱਟੂ ਨੇ ਇਕ ਵਾਰ ਫਿਰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੱਸਿਆ...

ਰਵਨੀਤ ਬਿੱਟੂ ਨੇ ਇਕ ਵਾਰ ਫਿਰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੱਸਿਆ ਤੰਜ..

ਡੈਸਕ: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫਿਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਤਿੱਖੇ ਹਮਲਾ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਖੇਤੀਬਾੜੀ ਕਾਨੂੰਨਾਂ ਬਾਰੇ ਆਲੀਸ਼ਾਨ ਹੋਟਲਾਂ ਚ ਵਪਾਰੀਆਂ ਨਾਲ ਮੀਟਿੰਗਾਂ ਕਰਨ ਦੀ ਬਜਾਏ ਪਿੰਡਾਂ, ਸੜਕਾਂ ਤੇ ਧਰਨੇ ਦੇ ਰਹੇ ਕਿਸਾਨ ਤੇ ਮਜ਼ਦੂਰਾਂ ਦਾ ਹਾਲ ਪੁੱਛਣ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰੇ।

ravneet bittu mp

 

ਰਵਨੀਤ ਬਿੱਟੂ ਨੇ ਕਿਹਾ, ਮੇਰੀ ਭਾਜਪਾ ਨਾਲ ਨਿੱਜੀ ਰੰਜਿਸ਼ ਨਹੀਂ ਪਰ ਅੱਜ ਦੇਸ਼ ਦੀ ਕਿਸਾਨੀ ਦਾ ਮੁੱਦਾ ਭਖਿਆ ਹੈ, ਜਿਸ ਨੂੰ ਇਸ ਪਾਰਟੀ ਦੇ ਆਗੂ ਸਮਝ ਨਹੀਂ ਰਹੇ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰ ਕਾਰਨ ਇਨ੍ਹਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਅਤੇ ਦਿੱਲੀ ਜਾ ਕੇ ਕਿਸਾਨੀ ਹਿੱਤਾਂ ਦੀ ਗੱਲ ਕਰਨ ਲਈ ਭਾਜਪਾ ਆਗੂਆਂ ਦੀ ਹਿੰਮਤ ਨਹੀਂ ਹੋ ਰਹੀ।

ashwani sharma bjp punjab

ਰਵਨੀਤ ਬਿੱਟੂ ਨੇ ਕਿਹਾ ਕਿ ਪਹਿਲਾਂ ਭਾਜਪਾ ਦੇ ਹਾਲਾਤ ਇਹ ਸਨ ਕਿ ਪੰਜਾਬ ਦੇ ਆਗੂਆਂ ਨੂੰ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਖੁਦ ਮਿਲਦੇ ਸਨ ਪਰ ਅੱਜ ਮੋਦੀ ਆਪਣੀ ਪਾਰਟੀ ਦੇ ਆਗੂਆਂ ਨੂੰ ਨਾ ਮਿਲਦੇ ਹਨ ਅਤੇ ਨਾ ਹੀ ਸੁਣਦੇ ਹਨ। ਬੜੀ ਸ਼ਰਮਨਾਕ ਗੱਲ ਹੈ ਕਿ ਭਾਜਪਾ ਆਗੂ ਅਸ਼ਵਨੀ ਸ਼ਰਮਾ ਲੁਧਿਆਣਾ ਆਏ, ਜਿੱਥੇ ਉਨ੍ਹਾਂ ਵਪਾਰੀਆਂ ਨਾਲ ਮੀਟਿੰਗ ਕੀਤੀ ਪਰ ਲੋੜ ਤਾਂ ਇਹ ਸੀ ਕਿ ਉਹ ਪਿੰਡਾਂ ’ਚ ਜਾ ਕੇ ਕਿਸਾਨਾਂ, ਮਜ਼ਦੂਰਾਂ ਨਾਲ ਗੱਲਬਾਤ ਕਰ ਉਨ੍ਹਾਂ ਦੀ ਸਮੱਸਿਆ ਸੁਣ ਖੇਤੀਬਾੜੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਦਿੱਲੀ ਜਾ ਕੇ ਆਵਾਜ਼ ਬੁਲੰਦ ਕਰਦੇ।

ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੇ ਭਾਜਪਾ ਪ੍ਰਧਾਨ ਦਾ ਬੜੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇੱਥੇ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਉਹ ਆਲੀਸ਼ਾਨ ਹੋਟਲ ’ਚ ਜਾ ਕੇ ਪ੍ਰੈੱਸ ਕਾਨਫਰੰਸ ਕਰ ਕਿਸਾਨਾਂ ਵਿਰੁੱਧ ਬੋਲੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments