ਡੈਸਕ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਪਾਰਟੀ ਵਲੋਂ ਮਿਤੀ 13 ਦਸੰਬਰ ਨੂੰ ਮੋਗਾ ਵਿਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇ-ਗੰਢ ਮਨਾਉਣ ਸਬੰਧੀ ਰੱਖੀ ਗਈ ਕਾਨਫਰੰਸ ਨੂੰ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੁੱਝ ਸਮੇਂ ਲਈ ਮੁਤਲਵੀ ਕਰ ਦਿਤਾ ਹੈ।
ਉਨ੍ਹਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹਾ ਕਿਸਾਨ ਅੰਦੋਲਨ ਦੇ ਬਾਰੇ ਵਿਚ ਕੇਂਦਰ ਵਲੋਂ ਕੋਈ ਹੱਲ ਨਾ ਕੱਢੇ ਜਾਣ ਕਰਕੇ ਕੀਤਾ ਗਿਆ ਹੈ। ਇਸਤੋਂ ਇਲਾਵਾ ਮਾਹਰਾਂ ਵਲੋਂ ਕੋਰੋਨਾ ਦੇ ਮੁੜ ਵਧਣ ਦਾ ਖਤਰਾ ਵੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋ ਕਾਰਨਾਂ ਕਰਕੇ ਇਹ ਕਾਨਫਰੰਸ ਅੱਗੇ ਪਾ ਦਿਤੀ ਗਈ ਹੈ। ਜਿਸਦੀ ਅੱਗਲੀ ਤਰੀਕ ਹਾਲਾਤ ਮੁਤਾਬਕ ਨਿਸ਼ਚਿਤ ਕੀਤੀ ਜਾਵੇਗੀ।