ਡੈਸਕ: ਲੁਧਿਆਣਾ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਇਕ ਮਹਿਲਾ ਵੱਲੋਂ ਕਥਿਤ ਤੌਰ ਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ, ਜਾਇਦਾਦ ਦੇ ਨਿਪਟਾਰੇ ਦੇ ਲਈ ਕਈ ਵਾਰ ਸਬੰਧ ਬਣਾਉਣ ਦੇ ਲਾਏ ਮਹਿਲਾ ਨੇ ਸਿਮਰਜੀਤ ਬੈਂਸ ਤੇ ਗੰਭੀਰ ਇਲਜ਼ਾਮ। ਪੀੜਤ ਮਹਿਲਾ ਨੇ ਇਲਜ਼ਾਮ ਲਗਾਏ ਨੇ ਕੇ ਸਿਮਰਜੀਤ ਬੈਂਸ ਨੇ ਉਨ੍ਹਾਂ ਨੂੰ ਜਾਇਦਾਦ ਦਾ ਕੋਈ ਮਸਲਾ ਹੱਲ ਕਰਵਾਉਣ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਪੀੜ੍ਹਤਾਂ ਨੇ ਕਿਹਾ ਕਿ ਪੈਸੇ ਦੀ ਮੁਲਜ਼ਮ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਨਾਲ ਲਗਾਤਾਰ ਗੱਲਬਾਤ ਵੀ ਹੋ ਰਹੀ ਸੀ ਅਤੇ ਸਿਮਰਜੀਤ ਬੈਂਸ ਨੇ ਹੀ ਉਸ ਨੂੰ ਪੈਸੇ ਹੌਲੀ ਹੌਲੀ ਕਰਕੇ ਮੋੜਨ ਦੀ ਗੱਲ ਕਹੀ ਸੀ ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ। ਪੀੜਿਤਾਂ ਦਾ ਪਤੀ ਪਹਿਲਾਂ ਹੀ ਮਰ ਚੁੱਕਾ ਹੈ ਅਤੇ ਉਨਾ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਉਸ ਨੇ ਸ਼ਿਕਾਇਤ ਦਿੱਤੀ ਹੈ, ਜਿਸ ਦੇ ਅਧਾਰ ਤੇ ਪੁਲੀਸ ਵੱਲੋਂ ਸ਼ਿਕਾਇਤ ਅੱਗੇ ਜੁਆਇੰਟ ਕਮਿਸ਼ਨਰ ਨੂੰ ਮਾਰਕ ਕਰ ਦਿਤੀ ਗਈ ਹੈ।
ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਨੇ ਇੱਕ ਨਹੀਂ ਸਗੋਂ ਕਈ ਵਾਰ ਕਥਿਤ ਤੌਰ ਤੇ ਉਸ ਨਾਲ ਬਲਾਤਕਾਰ ਕੀਤਾ ਹੈ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਸ਼ਕਤੀ ਦੀ ਨਜਾਇਜ਼ ਵਰਤੋਂ ਕੀਤੀ ਹੈ।